ਨਵੀਂ ਦਿੱਲੀ— ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਮੋਬਾਇਲ, ਟੈਬ ਅਤੇ ਲੈਪਟਾਪ 'ਤੇ ਵੱਧ ਸਮਾਂ ਬਿਤਾਉਣ ਅਤੇ ਬਾਹਰੀ ਸਰਗਰਮੀਆਂ ਦੀ ਕਮੀ ਕਾਰਨ ਬੱਚਿਆਂ ਦੀ ਦੂਰ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ। ਏਮਜ਼ ਦੇ ਡਾਕਟਰਾਂ ਨੇ ਦੱਸਿਆ ਕਿ ਲਗਾਤਾਰ ਨੇੜਿਓਂ ਦੇਖਣ ਕਾਰਨ ਅੱਖਾਂ 'ਤੇ ਜ਼ੋਰ ਪੈਂਦਾ ਹੈ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ। ਜਿੰਨਾ ਜ਼ਿਆਦਾ ਸਮਾਂ ਮੋਬਾਇਲ, ਟੈਬ, ਲੈਪਟਾਪ ਆਦਿ 'ਤੇ ਬਿਤਾਇਆ ਜਾਵੇਗਾ, ਚਸ਼ਮਾ ਲੱਗਣ ਦਾ ਖਤਰਾ ਓਨਾ ਹੀ ਵਧੇਗਾ। ਏਮਜ਼ ਦੇ ਡਾਕਟਰ ਰਾਜਿੰਦਰ ਪ੍ਰਸਾਦ ਆਈ ਵਿਗਿਆਨ ਕੇਂਦਰ ਵਿਚ ਪ੍ਰੋਫੈਸਰ ਰੋਹਿਤ ਸਕਸੈਨਾ ਨੇ ਦੱਸਿਆ ਕਿ ਸਾਡੇ ਬੱਚੇ ਟੈਬ, ਮੋਬਾਇਲ ਅਤੇ ਲੈਪਟਾਪ 'ਤੇ ਆਪਣਾ 30-40 ਫੀਸਦੀ ਸਮਾਂ ਨੇੜੇ ਦੀਆਂ ਚੀਜ਼ਾਂ ਦੇਖਣ ਵਿਚ ਲਾ ਰਹੇ ਹਨ।