ਦੱੱਲੀਆ ਖਾਣ ਨਾਲ ਹੋਣ ਵਾਲੇ ਫਾਇਦਿਆ ਦੇ ਬਾਰੇ ਜਿਆਦਾਤਰ ਲੋਕ ਜਾਣਦੇ ਹੀ ਹਨ । ਆਪਣੇ ਖਾਣੇ ਵਿੱਚ ਬਦਲਾਵ ਲਿਆਉਣ ਅਤੇ ਤੰਦੁਰੁਸਤ ਜੀਵਨਸ਼ੈਲੀ ਲਈ ਜਿਆਦਾਤਰ ਲੋਕ ਦੱੱਲੀਆ ਖਾਣਾ ਪਸੰਦ ਕਰਦੇ ਹਨ। ਪਰਤੂੰ ਕੀ ਤੁਹਾਨੂੰ ਪਤਾ ਹੈ ਕਿ ਦੱੱਲੀਏ ਨੂੰ ਦੁੱਧ ਵਿੱਚ ਪਕਾ ਕੇ ਜਾਂ ਦਾਲਾਂ ਪਾ ਕੇ ਪਕਾਉਣ ਨਾਲ ਸਿਹਤ ਨੂੰ ਹੋਰ ਵੀ ਜਿਆਦਾ ਫਾਇਦਾ ਹੁੰਦਾ ਹੈ। ਇਹ ਸਿਰਫ ਬਾਲਗਾਂ ਲਈ ਹੀ ਫਾਇਦੇਮੰਦ ਨਹੀਂ ਹੁੰਦਾ ਹੈ ਸਗੋਂ ਮਾਂ ਆਪਣੇ ਨਵ-ਜਨਮੇ ਬੱਚੇ ਨੂੰ ਵੀ 6 ਮਹੀਨੇ ਤੋਂ ਬਆਦ ਦੁੱਧ ਵਿੱਚ ਬਣਿਆ ਦੱੱਲੀਆ ਖਿਲਾ ਸਕਦੀ ਹੈ।ਕਿਉਂਕਿ ਇਹ ਕਈ ਪਾਲਣ-ਪੋਸਣ ਕਰਨ ਵਾਲੇ ਤੱਤਾ ਨਾਲ ਭਰਪੂਰ ਹੁੰਦਾ ਹੈ ਜੋ ਬੱਚੇ ਦੇ ਵਿਕਾਸ ਲਈ ਲੋੜੀਂਦੇ ਹੁੰਦੇ ਹਨ। ਇਸ ਵਿੱਚ ਉੱਚ ਮਾਤਰਾ ਵਿੱਚ ਫਾਇਬਰ ਹੁੰਦਾ ਹੈ ਜੋ ਸਿਹਤ ਲਈ ਫਾਇਦੇਮੰਦ ਤਾਂ ਹੁੰਦਾ ਹੀ ਹੈ ਸਗੋਂ ਮੋਟੇ ਵਿਆਕਤੀਆ ਨੂੰ ਇਹ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ ।
ਦੱਲੀਆ ਮਤਲਬ ਦਲਣਾ ਭਾਵ ਕਣਕ ਨੂੰ ਛੋਟੇ - ਛੋਟੇ ਟੁਕੜਿਆ ਵਿੱੱਚ ਪੀਹਣਾ। ਕੋਈ ਵੀ ਆਟਾ ਚੱਕੀ ਕਣਕ ਨੂੰ ਮੋਟਾ ਪੀਹ ਕੇ ਬਣਾ ਸਕਦੀ ਹੈ । ਇਸ ਵਿੱਚ ਉੱਚ ਮਾਤਰਾ ਪੋਸਟਿਕ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡੇਟਸ, ਆਇਰਨ ਅਤੇ ਫਾਇਬਰ ਆਦਿ ਪਾਇਆ ਜਾਂਦਾ ਹੈ। ਦਲੀਆ ਨਾਲ ਬਣੇ ਡਿਸ਼ ਜਿਆਦਾਤਰ ਲੋਕ ਨਾਸ਼ਤੇ , ਲੰਚ ਅਤੇ ਡਿਨਰ ਵਿੱਚ ਖਾਣਾ ਪਸੰਦ ਕਰਦੇ ਹਨ, ਇਸ ਲਈ ਇਹ ਲੋਕਾਂ ਵਿੱਚ ਇੱਕ ਹਰਮਨ ਪਿਆਰਾ ਭੋਜਨ ਹੈ । ਦੱੱਲੀਆ ਬਣਾਉਣ ਦੇ ਕਈ ਤਰੀਕੇ ਹਨ। ਦਾਲਾਂ ਪਾ ਕੇ ਦੱੱਲੀਆ ਬਣਾਇਆ ਜਾ ਸਕਦਾ ਹੈ ਇਸ ਤੋਂ ਮਿੱਠਾ ਦਲੀਆ ਵੀ ਬਣਾ ਸਕਦੇ ਇਸ ਨੂੰ ਹੋਰ ਪੋਸਟਿਕ ਤੇ ਸਵਾਦਿਸਟ ਬਨਾਉਣ ਲਈ ਇਸ ਵਿੱਚ ਦੁੱਧ ਵੀ ਪਾਇਆ ਜਾ ਸਕਦਾ ਹੈ।
ਆਓ ਜਾਣਦੇ ਹਾਂ ਕਿ ਦੁੱਧ ਵਿੱਚ ਬਣਿਆ ਦੱਲੀਆ ਖਾਣ ਦੇ ਕੀ ਫਾਇਦੇ ਹੁੰਦੇ ਹਨ ।
ਇੱਕ ਕਟੋਰੀ ਦੱੱਲੀਆ ਰੋਜ਼ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਦੱੱਲੀਏ ਵਿੱਚ ਉੱਚ ਮਾਤਰਾ ਵਿੱਚ ਫਾਇਬਰ ਹੁੰਦਾ ਹੈ ਜਿਹਨੂੰ ਖਾਣ ਨਾਲ ਢਿੱਡ ਚੰਗੀ ਤਰ੍ਹਾਂ ਭਰ ਜਾਂਦਾ ਹੈ ਜਿਸਦੇ ਕਾਰਨ ਅਸੀ ਜਿਆਦਾ ਭੋਜਨ ਖਾਣ ਤੋਂ ਬੱਚ ਜਾਂਦੇ ਹਾਂ। ਸਵੇਰੇ ਨਾਸ਼ਤੇ ਵਿੱਚ ਇੱਕ ਕਟੋਰੀ ਦਲੀਏ ਦੀ ਖਾਣ ਨਾਲ ਸਰੀਰ ਵਿੱਚ ਪੂਰੇ ਦਿਨ ਊਰਜਾ ਬਣੀ ਰਹਿੰਦੀ ਹੈ। ਜੇਕਰ ਤੁਸੀ ਕਬਜ਼ ਦੀ ਸਮੱਸਿਆਂ ਨਾਲ ਜੂਝ ਰਹੇ ਹੋ ਤਾਂ ਇਹ ਇਸ ਸਮੱਸਿਆਂ ਤੋਂ ਨਜਾਤ ਪਾਉਣ ਦਾ ਸਰਵੋੱਤਮ ਉਪਾਅ ਹੈ। ਦੱੱਲੀਏ ਵਿੱਚ ਉੱਚ ਮਾਤਰਾ ਵਿੱਚ ਪਾਇਆ ਜਾਣ ਫਾਇਬਰ ਪਾਚਣ - ਕ੍ਰਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਤੋਂ ਬਚਾਉਂਦਾ ਹੈ। ਨਿੱਤ ਨੇਮ ਨਾਲ ਦੱੱਲੀਆ ਖਾਣ ਨਾਲ ਢਿੱਡ ਵਿੱਚ ਕਬਜ਼ ਦੀ ਸਮੱਸਿਆਂ ਦੂਰ ਹੋ ਜਾਂਦੀ ਹੈ ।
ਪੇਸਕਸ - ਮਨਦੀਪ ਗਿੱਲ