ਅੱਜ ਇਲਾਕੇ ਦੇ ਅੰਦਰ ਕਾਫ਼ੀ ਰੌਣਕ ਸੀ।ਬਜ਼ਾਰ ਵਿੱਚ ਨੇਤਾ ਜੀ ਦੇ ਨਾਲ ਦੋ ਸੌ ਗੱਡੀਆਂ ਦਾ ਕਾਫ਼ਲਾ ਅਤੇ ਦੋ ਪਹੀਏ ਵਾਹਨ ਚੱਲ ਰਹੇ ਸਨ।ਫੁੱਲਾਂ ਦੀ ਵਰਖਾ, ਆਤਿਸ਼ਬਾਜੀ, ਪਟਾਕੇ ਆਦਿ ਚਲਾਉਂਣ ਦਾ ਕੰਮ ਪੂਰੇ ਜ਼ੋਰਾਂ ਤੇ ਸੀ।ਵਾਹਨ ਅਤੇ ਪਟਾਕਿਆਂ ਕਾਰਨ ਸਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ।ਨਗਰ ਵਾਸੀਆਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਕਰਨ ਕਰਕੇ ਸ਼ਹਿਰ ਦੇ ਨਾਲਿਆਂ ਵਿੱਚ ਡਿਸਪੋਜ਼ਲ ਪਲੇਟਾਂ, ਚਮਚੇ, ਚਾਹ ਦੇ ਕੱਪ ਆਦਿ ਭਾਰੀ ਮਾਤਰਾ ਵਿੱਚ ਪਏ ਸਨ।ਰਸਤੇ ਵਿੱਚ ਲਗਾਏ ਗਏ ਪੇੜ ਪੌਦੇ ਪੈਰਾਂ ਥੱਲੇ ਆ ਕੇ ਮਿੱਧੇ ਜਾ ਚੁੱਕੇ ਸਨ।ਨੇਤਾ ਬਨਵਾਰੀ ਲਾਲ ਆਪਣੇ ਭਾਸ਼ਣ ਦੌਰਾਨ ਸੌਪੇ ਹੋਏ ਕਾਰਜ਼ ਨੂੰ ਇਮਾਨਦਾਰੀ ਦੇ ਨਾਲ ਨਿਭਾਉੱਂਣ ਦੀ ਗੱਲ ਕਰ ਰਿਹਾ ਸੀ ਕਿਉੱਕਿ ਅੱਜ ਸਰਕਾਰ ਵੱਲੋਂ ਉਹਨਾਂ ਨੂੰ ਵਾਤਾਵਰਣ ਸਰੁੱਖਿਆ ਵਿਭਾਗ ਦੇ ਕੇ ਮੰਤਰੀ ਬਣਾਇਆ ਗਿਆ ਸੀ ਜਿਸਦੀ ਖੁ਼ਸ਼ੀ ਦਾ ਇਜ਼ਹਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ।ਮੈਂ ਉਹਨਾਂ ਵੱਲੋਂ ਕਹੇ ਗਏ ਇਮਾਨਦਾਰੀ ਸ਼ਬਦ ਦੇ ਅਰਥਾਂ ਦੀ ਭਾਲ ਕਰ ਰਿਹਾ ਸੀ।
ਪਤਾ ^ 298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ , ਪਟਿਆਲਾ , ਸੰਪਰਕ ਨੰਬਰ^ 95010 33005