ਆਵੇ ਜਦੋਂ ਮਹੀਨਾ ਸਾਉਣ,
ਸਾਰੇ ਲੋਕ ਪਏ ਮੁਸਕੁਰਾਉਣ।
ਬੱਦਲ ਖਿੱਚ ਲੈਂਦੇ ਨੇ ਤਿਆਰੀ,
ਮੀਂਹ ਪੈਂਦਾ ਹਲਕੀ ਤੇ ਭਾਰੀ।
ਫਸਲਾਂ ਦੇ ਵਿੱਚ ਆਉਂਦੀ ਜਾਨ,
ਕਿਸਾਨ ਵੀਰ ਖੁਸ਼ੀ ਮਨਾਉਂਣ।
ਨਵੀਆਂ ਵਿਆਹੀਆਂ ਪੇਕੇ ਆਵਣ,
ਇੱਕਠੀਆਂ ਹੋ ਕੇ ਤੀਆਂ ਮਨਾਵਣ।
ਪੀਘਾਂ, ਗਿੱਧਾ ਖੂਬ ਪਾਉਂਦੀਆਂ,
ਆਪਣਾ ਸੁੱਖ ਦੁੱਖ ਵੰਡਾਉਦੀਆਂ।
ਬੱਚੇ ਵਰਖਾ ਵਿੱਚ ਪਾਉਂਦੇ ਸ਼ੋਰ,
ਬਾਗਾਂ ਵਿੱਚ ਗੂੰਜਦੇ ਹਨ ਮੋਰ।
ਨਿੱਕੀ ਕਣੀ ਦਾ ਮੀਂਹ ਆਉਂਦਾ,
ਧਰਤੀ ਮਾਂ ਦੀ ਪਿਆਸ ਬੁਝਾਉਂਦਾ।
ਮੱਕੀ ਦੀ ਛੱਲੀ ਦੇ ਦਾਣੇ,
ਸਾਰੇ ਖਾਣ ਨਿਆਣੇ ਸਿਆਣੇ।
ਮਾਲ ਪੂੜਿਆਂ ਨਾਲ ਬਣਦੀ ਖੀਰ,
ਤਾਕਤਵਰ ਬਣਦਾ ਸਾਡਾ ਸਰੀਰ।
ਗਰੀਬਾਂ ਦੀ ਮੁਸ਼ਕਿਲ ਵਧਾਏ,
ਉਨ੍ਹਾਂ ਨੂੰ ਛੱਤ ਦੀ ਚਿੰਤਾ ਸਤਾਏ।
ਸਾਉਣ ਮਹੀਨੇ ਦਾ ਵੱਡਾ ਸੁੱਖ,
ਜਿੰਨੇ ਮਰਜ਼ੀ ਲਗਾ ਦਿਓ ਰੁੱਖ।
ਭਾਵਿਕਾ, ਦੇਵਾਂਗੀ ਨੇ ਸਮਝੀ ਗੱਲ,
ਰੁੱਖ ਲਗਾਉਣੇ ਕਈ ਉਨ੍ਹਾਂ ਕੱਲ੍ਹ।
‘ਚਮਨ’ ਮੱਖੀ ਮੱਛਰ ਵੀ ਵਧੇ ਹੋਰ,
ਸਾਵਧਾਨੀ ਰੱਖਣ ਦੀ ਪੈਂਦੀ ਹੈ ਲੋੜ।
ਬਾਹਰਲਾ ਭੋਜਨ ਬਿਲਕੁਲ ਨਾ ਖਾਣਾ,
ਘਰ ਹੀ ਸਭ ਪਕਵਾਨ ਬਣਾਉਂਣਾ।
298, ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,ਨਾਭਾ ਰੋਡ, ਪਟਿਆਲਾ,
ਸੰਪਰਕ ਨੰ-9501033005