ਬਾਗੀਆਂ ਕੋਲ ਅੜਬ ਵਿਚਾਰ ਕਿਥੋ ਆਉਦੇ ਨੇ,
ਦੁਨੀਆ ਤੇ ਰੱਬ ਜਹੇ ਯਾਰ ਕਿਥੋ ਆਉਦੇ ਨੇ,
ਆਉਦੀਆਂ ਨੇ ਕਿਥੋ ਇਹ ਖੁਸ਼ੀਆਂ ਤੇ ਗਮੀਆਂ,
ਇਹ ਦਸੋ ਪਾਰ ਪਰਿਵਾਰ ਕਿਥੋ ਆਉਦੇ ਨੇ…….
ਕਿਥੋ ਆਉਦੇ ਉਹ ਦਿਮਾਗ ਜਿਹੜੇ ਤੈਨੂੰ ਭੁਲ ਗਏ,
ਜਿਹੜੇ ਗੁਣ ਤੇਰੇ ਗਾਉਦੇ ਉਹ ਕਿਥੋ ਆਉਦੇ ਨੇ,
ਕਿਥੋ ਆਕੇ ਗਰੀਬ ਧਰਤੀ ਤੇ ਰੁਲ ਗਏ,
ਜੋ ਭੁੱਖੇ ਨੂੰ ਰਜਾਉਦੇ ਉਹ ਕਿਥੋ ਆਉਦੇ ਨੇ…….
ਜਿਹੜੇ ਖੋਪਰ ਲਹਾ ਗਏ ਉਹ ਕਿਥੋ ਆਏ ਸੀ,
ਚੜ ਚਰਖੜੀਆਂ ਉਤੇ ਸਿਰੀ ਆਰੇ ਚਲਵਾਏ ਸੀ,
ਕਿੰਨੇ ਹੀ ਤਸੀਹੇ ਹੱਸ ਹੱਸ ਕੇ ਸਹਾਰ ਗਏ,
ਕਿਥੋ ਉਹ ਆਏ ਸੀ ਜੋ ਵਾਰ ਪਰਿਵਾਰ ਗਏ……….
ਅੱਖਾਂ ਸਾਹਮਣੇ ਕਿੰਨੇ ਪੁੱਤ ਮਾਂਵਾ ਨੇ ਮਰਾਏ ਸੀ,
ਜਿੰਨਾਂ ਦੇ ਕਲੇਜੇ ਕੱਢ ਮੂੰਹਾਂ ਚ ਪਵਾਏ ਸੀ,
ਡੋਲੇ ਨਾਂ ਇਮਾਨ ਦੇਖ ਜੁਲਮ ਵੀ ਹਾਰ ਗਏ,
ਕੋਮ ਉਤੋ ਖੁਦ ਨੂੰ ਉਹ ਪਲਾਂ ਵਿੱਚ ਵਾਰ ਗਏ…..
ਜਜਬਾ ਸੀ ਕਿਥੋ ਆਇਆ ਸੱਤ ਤੇ ਨੌ ਸਾਲ ਚ,
ਲੋਹੜੇ ਦਾ ਸੀ ਰੋਹਬ ਉਨਾਂ ਸਾਰਿਆਂ ਦੀ ਚਾਲ ਚ,
ਜਿੰਨਾਂ ਦੇ ਵਿਚਾਰਾਂ ਅੱਗੇ ਦੁਸ਼ਮਣ ਵੀ ਹਾਰ ਗਏ,
ਨੀਹਾਂ ਵਿੱਚ ਖੜ ਕਿਵੇ ਮਹਿਲ ਉਸਾਰ ਗਏ….
ਗੁਮਨਾਮਾਂ ਤੋ ਜੋ ਸਾਨੂੰ ਕਰ ਸਰਦਾਰ ਗਏ
ਨੀਹਾਂ ਵਿੱਚ ਖੜ ਕਿਵੇ ਮਹਿਲ ਉਸਾਰ ਗਏ
ਗੁਰਜੰਟ ਸਿੰਘ
ਪਿੰਡ ਫਤਿਹਗੜ ਭਾਦਸੋ
ਜਿਲਾ ਸੰਗਰੂਰ।7889067970