ਭਵਾਨੀਗੜ 7 ਅਗਸਤ {ਗੁਰਵਿੰਦਰ ਰੋਮੀ ਭਵਾਨੀਗੜ}
:- ਇਮਾਨਦਾਰੀ ਹਾਲੇ ਵੀ ਜਿੰਦਾ ਹੈ ਜਿਸਦੀ ਮਿਸਾਲ ਭਵਾਨੀਗੜ ਦੇ ਇੱਕ ਸਕੂਟਰ,ਕਾਰਾਂ ਧੋਣ ਵਾਲੇ ਸੈਟਰ ਸੋਢੀ ਸਰਵਿਸ ਪੋਆਇੰਟ ਵਲੋ ਪਿਛਲੇ ਦਿਨੀ ਇੱਕ ਕਾਰ ਜੋ ਉਹਨਾਂ ਵਲੋ ਸਰਵਿਸ ਕੀਤੀ ਗਈ ਸੀ ਵਿਚੋ ਮਿਲੀ ਇੱਕ ਸੋਨੇ ਦੀ ਛਾਂਪ ਉਕਤ ਕਾਰ ਮਾਲਕ ਨੂੰ ਵਾਪਸ ਮੋੜ ਕੇ ਇਮਾਨਦਾਰੀ ਦੀ ਨਵੀ ਮਿਸਾਲ ਕਾਇਮ ਕੀਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਨੇੜਲੇ ਪਿੰਡ ਜੋਲੀਆ ਦੀ ਇੱਕ ਵਰਨਾ ਕਾਰ ਉਹਨਾਂ ਦੇ ਸਰਵਿਸ ਪਆਇੰਟ ਤੇ ਧਵਾਉਣ ਅਤੇ ਸਰਵਿਸ ਕਰਵਾਉਣ ਲਈ ਆਏ । ਸਰਵਿਸ ਦੋਰਾਨ ਕਾਰ ਵਿਚੋ ਇੱਕ ਸੋਨੇ ਦੀ ਮੁੰਦੀ ਮਿਲੀ ਜਿਸ ਬਾਰੇ ਉਹਨਾਂ ਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਇਸੇ ਉਪਰੰਤ ਕਾਰ ਮਾਲਕ ਸਰਬਜੀਤ ਸਿੰਘ ਪਿੰਡ ਜੋਲੀਆਂ ਉਹਨਾਂ ਪਾਸ ਆਇਆ ਅਤੇ ਸੋਨੇ ਦੀ ਮੰੁਦੀ ਸਬੰਧੀ ਦੱਸਿਆ । ਜਿਸ ਤੇ ਸੋਢੀ ਸਰਵਿਸ ਪੋਆਇੰਟ ਦੇ ਮਾਲਕ ਗੋਲਡੀ ਬਾਵਾ ਵਲੋ ਕਾਰ ਅਤੇ ਮੁੰਦੀ ਦੇ ਮਾਲਕ ਸਰਬਜੀਤ ਸਿੰਘ ਨੂੰ ਮੁੰਦੀ ਵਾਪਸ ਕਰ ਦਿੱਤੀ ਗਈ। ਗੋਲਡੀ ਬਾਵਾ ਦੀ ਇਮਾਨਦਾਰੀ ਬਾਰੇ ਅੱਜ ਸ਼ਹਿਰ ਵਿੱਚ ਕਾਫੀ ਚਰਚਾ ਬਣੀ ਰਹੀ ਜਿਸ ਦੀ ਚੁਫੇਰਿਉ ਸ਼ਲਾਘਾ ਕੀਤੀ ਗਈ । ਜਿਕਰਯੋਗ ਹੈ ਕਿ ਗੋਲਡੀ ਬਾਵਾ ਪਹਿਲਾਂ ਵੀ ਇਮਾਨਦਾਰੀ ਦੀ ਇੱਕ ਮਿਸਾਲ ਪੇਸ਼ ਕਰ ਚੁੱਕੇ ਹਨ।
ਸਰਬਜੀਤ ਸਿੰਘ ਨੂੰ ਮੁੰਦੀ ਮੋੜਦੇ ਹੋਏ ਗੋਲਡੀ ਬਾਵਾ