' ਬਲੋਕ ' ਨਾਲ ਚਰਚਾ ਚ ਗਾਇਕ ਮਨਵੀਰ ਚਾਨੀ ,ਦੋ ਦਿਨਾਂ ਚ ਇਕ ਮਿਲੀਅਨ ਲੋਕਾਂ ਦਿੱਤਾ ਪਿਆਰ
'ਦਿਲ ਦੀ ਜਗਾ ਤੇ ਯਾਰ ਫਿਟ ਕੀਤੇ ਆ,ਝੱਟ ਮਾਰੀਏ ਬਲੋਕ ਜੋ ਚਲਾਕ ਬਣਦਾ '

ਜੱਸ ਰਿਕੋਰਡਜ ਦੇ ਬੈਨਰ ਹੇਠ ਲੋਕ ਅਰਪਣ

'ਦਿਲ ਦੀ ਜਗਾ ਤੇ ਯਾਰ ਫਿਟ ਕੀਤੇ ਆ,ਝੱਟ ਮਰੀਏ ਬਲੋਕ ਜੋ ਚਲਾਕ ਬਣਦਾ '
ਗੀਤ ਸੁਣ ਕੇ ਇੱਕ ਵੱਖਰਾ ਜਿਹਾ ਜੋਸ਼ ਆਉਦਾ ਹੈ ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਮਨਵੀਰ ਚਾਨੀ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਮਨਵੀਰ ਚਾਨੀ ਪਿੰਡ ਚਮਿੰਡਾ ਜਿਲਾ ਲੁਧਿਆਣਾ ਦਾ ਜੰਮਪਲ ਹੈ ਤੇ ਅੱਜ ਕੱਲ ਮਨਵੀਰ ਦਾ ਰੈਣ ਬਸੇਰਾ ਯੂ ਐਸ ਏ ਵਿੱਚ ਹੈ। ਗਾਇਕੀ ਦਾ ਸ਼ੋਕ ਮਨਵੀਰ ਚਾਨੀ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਜਦੋ ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਕੇ ਸਿੰਘ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਗੱਲ ਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅੱਜ ਤੋ ਦੱਸ ਸਾਲ ਪਹਿਲਾਂ ਉਹਨਾਂ ਮਾਣਕ ਸਾਹਿਬ ਨਾਲ ਗਾਇਆ ਸੀ ਤੇ ਫਿਰ ਦਾਣਾਂ ਪਾਣੀ ਤੇ ਕਿਸਮਤ ਉਹਨਾਂ ਨੂੰ ਯੂ ਐਸ ਏ ਖਿਚ ਲਿਆਈ । ਜਿਵੇ ਆਖਿਆ ਜਾਦਾ ਹੈ ਕਿ ਸਬਰ ਦਾ ਫੱਲ ਮਿੱਠਾ ਹੈ ਅਨੁਸਾਰ ਲੰਮੀ ਉਡੀਕ ਤੋ ਬਾਅਦ ਬਲੋਕ ਗੀਤ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਅੱਜਕੱਲ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਅਤੇ ਨਵੀ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਜੱਸ ਰਿਕੋਰਡਜ ਕੰਪਨੀ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਹੈਪੀ ਮਨਸੂਰ ਦੇਵਾ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾ ਕੇ ਸਿੰਘ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਜੈਡੀ ਗਿੱਲ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਪ੍ਰੋਜੈਕਟ ਸ਼ਾਨ ਐਨ ਡੀਜਲ, ਇਸ ਗੀਤ ਦਾ ਪੋਸਟਰ ਡਿਜਾਇਨ ਅਰਸ਼ ਭੁੱਲਰ ਵਲੋ ਤਿਆਰ ਕੀਤਾ ਗਿਆ ਹੈ ਗਾਇਕ ਮਨਵੀਰ ਚਾਨੀ ਨੇ ਇਸ ਗੀਤ ਲਈ ਭਰਭੂਰ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ।ਲਿਖੇ ਜਾਣ ਵੇਲੇ ਤੱਕ ਮਨਵੀਰ ਚਾਨੀ ਦਾ ਸਿਰਾ ਗੀਤ ‘ ਬਲੋਕ ‘ ਇੱਕ ਮੀਲੀਅਨ ਦੇ ਅੰਕੜੇ ਨੂੰ ਟੱਚ ਕਰ ਰਿਹਾ ਸੀ ।

ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081