‘ ਚੇਂਜ ’ਨਾਲ ਚਰਚਾ ਚ ਗਾਇਕ ਗੁਰਨੀਤ ਦੁਸਾਂਝ, ਇੱਕ ਦਿਨ ਚ 1 ਮੀਲੀਅਨ ਤੋ ਉਪਰ ਲੋਕਾਂ ਦਿੱਤਾ ਪਿਆਰ
‘ ਤੁਸੀ ਚੇਂਜ ਹੋ ਗਏ ਹੋ ਜੀ ਕੁੜੀ ਕਹਿੰਦੀ ਰਹਿੰਦੀ ਆ ’

ਦੇਸੀ ਕਰਿਊ ਦੇ ਬੈਨਰ ਹੇਠ ਲੋਕ ਅਰਪਣ ‘ਚੇਂਜ ’
‘ ਤੁਸੀ ਚੇਂਜ ਹੋ ਗਏ ਹੋ ਜੀ ਕੁੜੀ ਕਹਿੰਦੀ ਰਹਿੰਦੀ ਆ ’
ਬਹੁਤ ਹੀ ਮਿੱਠਾ ਅਤੇ ਚੋਹਲ ਮੋਹਲ ਕਰਦਿਆਂ ਤਾਂਨੇ ਮਿਹਣਿਆ ਵਾਲਾ ਇਹ ਗੀਤ ਇੱਕ ਵਾਰ ਸੁਣਨ ਤੋ ਬਾਅਦ ਇਸ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਤੇ ਇਸ ਗੀਤ ਵਿੱਚ ਵਰਤੇ ਇਗਲਿਸ਼ ਦੇ ਲਫਜ ਚੇਂਜ ਤੇ ਵੀ ਵਿਚਾਰ ਚਰਚਾ ਹੁੰਦੀ ਹੈ ਭਾਵ ਤੁਸੀ ਬਦਲ ਗਏ ਹੋ ਸੁਣ ਕੇ ਨੋਜਵਾਨ ਪੀੜੀ ਨੂੰ ਆਪਣੀ ਮਿੱਤਰ ਵਲੋ ਦਿੱਤੇ ਜਾਂਦੇ ਮਿੱਠੇ ਤਾਅਨੇ ਮੇਹਣੇ ਯਾਦ ਆਉਦੇ ਹਨ। ਜਿਸ ਨੂੰ ਬਹੁਤ ਹੀ ਸੋਹਣੀ ਅਤੇ ਸੁਰੀਲੀ ਅਵਾਜ ਨੇ ਗਾਇਆ ਹੈ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਇੱਕ ਦਿਨ ਪਹਿਲਾਂ ਹੀ ਪਾਇਆ ਹੈ ਗਾਇਕ ਗੁਰਨੀਤ ਦੁਸਾਂਝ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਇਸ ਸਬੰਧੀ ਜਦੋ ਗਾਇਕ ਗੁਰਨੀਤ ਦੁਸਾਂਝ ਨਾਲ ਗੱਲਬਾਤ ਹੋਈ ਤਾਂ ਗੁਰਨੀਤ ਦੁਸਾਂਝ ਨੇ ਦੱਸਿਆ ਕਿ ਉਹ ਪੰਜਾਬ ਦੇ ਪਿੰਡ ਦੁਸਾਂਝ ਤਹਿਸੀਲ ਫਲੋਰ ਜਿਲਾ ਜਲੰਧਰ ਦੇ ਜੰਮਪਲ ਹਨ। ਗਾਇਕੀ ਦਾ ਸ਼ੋਕ ਗੁਰਨੀਤ ਦੁਸਾਂਝ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਹੀ ਪਿਆਰ ਕਰਦਾ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਉਹਨਾਂ ਦੀ ਪਹਿਲੀ ਪਸੰਦ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਗੁਰਨੀਤ ਦੁਸਾਂਝ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇਹ ਪਲੇਠਾ ਗੀਤ ਹੈ ਜਿਸ ਨੂੰ ਸਰੋਤਿਆਂ ਵਲੋ ਇੱਕ ਦਿਨ ਵਿੱਚ ਇੱਕ ਮੀਲੀਅਨ ਤੋ ਉਪਰ ਲੋਕਾਂ ਦਾ ਪਿਆਰ ਮਿਲਿਆ ਹੈ। ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਅਤੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਦੇਸੀ ਕਰਿਊ ਤੇ ਰਮਿੰਦਰ ਬਰਨਾਲਾ ਵਲੋ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਨਰਿੰਦਰ ਬਾਠ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਦੇਸੀ ਕਰਿਊ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟ ਸੈਵੀਓ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਪ੍ਵੀਜ ਮੁਸਾਪੁਰੀਆ ਵਲੋ ਤਿਆਰ ਕੀਤਾ ਗਿਆ ਹੈ।ਇਸ ਗੀਤ ਵਿੱਚ ਫੀਚਰਿੰਗ ਸ਼ਹਿਨਾਜ ਅਤੇ ਵਾਈਯੂਜੀ ਵਲੋ ਕੀਤੀ ਗਈ ਹੈ ਇਸ ਗੀਤ ਨੂੰ ਅਡਿਟ ਜਗਜੀਤ ਧਨੋਆ ਵਲੋ ਕੀਤਾ ਗਿਆ ਹੈ। ਪਲੇਠਾ ਗੀਤ ‘ਚੇਂਜ ’ ਵਿੱਚ ਵੱਡਾ ਸਹਿਯੋਗ ਦੇਣ ਲਈ ਗੁਰਨੀਤ ਦੁਸਾਂਝ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਇੱਕ ਦਿਨ ਵਿੱਚ ਇੱਕ ਮੀਲੀਅਨ ਤੋ ਉਪਰ ਸਰੋਤਿਆਂ ਵਲੋ ਪਿਆਰ ਦਿੱਤਾ ਗਿਆ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081