‘ਨਖਰੇ ਦਾ ਮੁੱਲ’ ਨਾਲ ਚਰਚਾ ਚ ਗਾਇਕ ਗੁਰਪਿੰਦਰ ਪਨਾਗ : ਗੁਰਲੇਜ ਅਖਤਰ
ਬਰੈਂਡ ਬੀ ਦੇ ਬੈਨਰ ਹੇਠ ਲੋਕ ਕਚਿਹਰੀ ਚ

ਬਰੈਂਡ ਬੀ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਮੇਰੇ ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ’

ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਬਰੈਂਡ ਬੀ ਖੋਹਲਿਆ ਪਰ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਤੇ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਕਦੋ ਸੁਣ ਲਿਆ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ।ਚੋਹਲ ਮੋਹਲ ਵਾਲਾ ਇਹ ਦੋਗਾਣਾਂ ਗੀਤ ਬੀਟ ਗੀਤ ਹੈ। ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਗੁਰਪਿੰਦਰ ਪਨਾਗ ਅਤੇ ਗੁਰਲੇਜ ਅਖਤਰ ਨੇ ਗੁਰਪਿੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਪਿੰਡ ਸਲਾਣਾਂ ਤਹਿਸੀਲ ਅਮਲੋਹ ਜਿਲਾ ਫਤਿਹਗੜ ਸਾਹਿਬ ਦਾ ਜੰਮਪਲ ਹੈ ਤੇ ਅੱਜਕੱਲ ਉਹਨਾਂ ਦਾ ਰੈਣ ਬਸੇਰਾ ਚੰਡੀਗੜ ਵਿੱਚ ਹੈ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਗੁਰਪਿੰਦਰ ਪਨਾਗ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣੇ ਰਲੀਜ ਹੋਇਆ ਗੀਤ ‘ਨਖਰੇ ਦਾ ਮੁੱਲ ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਬਰੈਂਡ ਬੀ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਅਮਨ ਧਨੋਆ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਮਿਉਜਿਕ ਐਂਮਪਾਇਰ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟਰ ਗੁਰਜ ਸ਼ਾਹ ਗਰੁੱਪ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਨੂੰ ਆਡਿਟ ਕੀਤਾ ਹੈ ਸਮੀਰ ਅਤੇ ਇੰਂਟਰੋਡਿਉਸ ਚਾਂਦਨੀ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਸਵੀਟ ਚਿੱਲੀ ਵਲੋ ਤਿਆਰ ਕੀਤਾ ਗਿਆ ਹੈ।ਗੀਤ ‘ਨਖਰੇ ਦਾ ਮੁੱਲ’ ਨੂੰ ਵੱਡਾ ਸਹਿਯੋਗ ਦੇਣ ਲਈ ਗੁਰਪਿੰਦਰ ਪਨਾਗ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081