‘ਸਰਦਾਰਾ’ ਨਾਲ ਚਰਚਾ ਚ ਗਾਇਕ ਖੁਸ਼ੀ ਜਾਉਰਾ
‘ ਤੇਰੇ ਨਾਲ ਲਾਵਾਂ ਲੈ ਕੇ ਸੱਚੀ ਸਰਦਾਰਾ ਮੁੱਲ ਪੈ ਜੂਗਾ ਗੂਰੂ ਦੇ ਘਰ ਜਾਣ ਦਾ’

ਆਰਟ ਅਟੈਕ ਰਿਕੋਡਜ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਤੇਰੇ ਨਾਲ ਲਾਵਾਂ ਲੈ ਕੇ ਸੱਚੀ ਸਰਦਾਰਾ ਮੁੱਲ ਪੈ ਜੂਗਾ ਗੂਰੂ ਦੇ ਘਰ ਜਾਣ ਦਾ’
ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਆਰਟ ਅਟੈਕ ਰਿਕੋਡਜ ਚੈਨਲ ਖੋਹਲਣ ਉਪਰੰਤ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਤੇ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਕਦੋ ਸੁਣ ਲਿਆ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ। ਗੀਤ ਨੱਚਣ ਟੱਪਣ ਵਾਲਾ ਬੀਟ ਗੀਤ ਹੈ। ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਖੁਸ਼ੀ ਜਾਉਰਾ ਨੇ ਖੁਸ਼ੀ ਜਾਉਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਪਿੰਡ ਅੰਮਰਿਤਸਰ ਦੀ ਜੰਮਪਲ ਹੈ ਤੇ ਅੱਜਕੱਲ ਉਹਨਾਂ ਦਾ ਰੈਣ ਬਸੇਰਾ ਮੈਲਬੋਰਨ (ਆਸ਼ਟਰੇਲੀਆ) ਵਿੱਚ ਹੈ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਖੁਸ਼ੀ ਜਾਉਰਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾਂ ਇੱਕ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਇਆ ਹੈ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਗਿਆ ਹੈ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਸਰਦਾਰਾ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਆਰਟ ਅਟੈਕ ਰਿਕੋਡਜ ਅਤੇ ਦਰਵੇਸ਼ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਕਾਬਲ ਸਰੂਪ ਵਾਲੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਜੱਸੀ ਐਕਸ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਯੂਵਾ ਫਿਲਮਜ ਵਲੋ ਤਿਆਰ ਕੀਤਾ ਗਿਆ ਹੈ । ਗੀਤ ਨੂੰ ਵਿੱਕੀ ਸਾਮੀ ਤੇ ਸੁਖਬੀਰ ਬਾਵਾ ਵਲੋ ਪ੍ਰੋਡਿਉਸ ਕੀਤਾ ਗਿਆ ਹੈ।ਪਰੋਜੈਕਟ ਕਮਰ ਬੱਲ ਵਲੋ ਕੀਤਾ ਗਿਆ ਹੈ। ਪੋਸਟਰ ਡਿਜਾਇਨ ਸਵਰਨ ਕਰਿਏਸ਼ਨ ਵਲੋ ਤਿਆਰ ਕੀਤਾ ਗਿਆ ਹੈ।ਆਪਣੇ ਨਵੇ ਗੀਤ ਸਰਦਾਰਾ ਨੂੰ ਸਹਿਯੋਗ ਦੇਣ ਲਈ ਖੁਸ਼ੀ ਜਾਉਰਾ ਵਲੋ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081