ਸਾਗਾ ਮਿਉਜਿਕ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਚ
‘ ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇੇ ਜਿੰਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ ’
ਅੱਜ ਦਾ ਟਰੈਂਡਿੰਗ ਵਿੱਚ ਨੰਬਰ ਵੱਨ ਗੀਤ ਜਦੋ ਰਸ਼ਪਿੰਦਰ ਸਿੰਘ ਵਲੋ ਸਾਗਾ ਮਿਉਜਿਕ ਖੋਹਲਿਆ ਤਾਂ ਸੁਆਦ ਆ ਗਿਆ ਧਮਾਲ ਪਾ ਰਿਹਾ ਇਹ ਗੀਤ ਬੁਲੰਦ ਅਵਾਜ ਦਾ ਮੁਜਾਹਿਰਾ ਕਰ ਰਿਹਾ ਹੈ ਅਤੇ ਸਭ ਤੋ ਵੱਡੀ ਗੱਲ ਗਗਨ ਕੋਕਰੀ ਇਸ ਗੀਤ ਲਈ ਵਧਾਈ ਦਾ ਪਾਤਰ ਹੈ ਉਥੇ ਹੀ ਗੀਤ ਲਿਖਣ ਵਾਲੇ ਵੀਰ ਨੂੰ ਵੀ ਵਧਾਈਆਂ ਦੇਣੀਆਂ ਬਣਦੀਆਂ ਹਨ।ਹੈਰਾਨੀ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਦੂਜੇ ਦਿਨ ਇਸ ਗੀਤ ਨੂੰ 3.6 ਮੀਲੀਅਨ ਲੋਕਾਂ ਇਸ ਗੀਤ ਨੂੰ ਪਿਆਰ ਬਖਸ਼ਿਆ ਹੈ। ਉਪਰੋਕਤ ਗੀਤ ਦੀਆਂ ਸਤਰਾਂ ਸੁਣਨ ਲਈ ਜਦੋ ਮੈ ਸਾਗਾ ਮਿਉਜਿਕ ਚੈਨਲ ਖੋਹਲਿਆ ਤੇ ਗੀਤ ਦਾ ਸਥਾਈ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਹੀ ਸੁਣ ਲਿਆ।ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਗਗਨ ਕੋਕਰੀ ਦੀ ਸੁਰੀਲੀ ਅਤੇ ਮਿੱਠੀ ਅਵਾਜ ਨੇ । ਅੱਜ ਟੀਮ ਮਾਲਵਾ ਵਲੋ ਜਦੋ ਗਗਨ ਕੋਕਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿੰਡ ਕੋਕਰੀ ਕਲਾਂ ਜਿਲਾ ਮੋਗਾ ਵਿੱਚ ਹੋਇਆ ਤੇ ਅੱਜ ਕੱਲ ਗਗਨ ਜਿਥੇ ਕੋਕਰੀ ਕਲਾਂ ਵਿੱਚ ਹੀ ਰਹਿੰਦੇ ਹਨ ਉਥੇ ਹੀ ਉਹਨਾਂ ਦਾ ਇੱਕ ( ਰੈਣ ਬਸੇਰਾ) ਆਲਣਾ ਚੰਡੀਗੜ ਵਿੱਚ ਵੀ ਹੈ। ਗਾਇਕੀ ਦਾ ਸ਼ੋਕ ਗਗਨ ਕੋਕਰੀ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਤੇ ਬੁਲੰਦ ਅਵਾਜ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ ਵਲੋ ਆਏ ਨਵੇ ਗੀਤ ‘ਸ਼ਤਰੰਜ’ ਲਈ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਗਗਨ ਕੋਕਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਤਕਰੀਬਨ 20 ਦੇ ਕਰੀਬ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਦੋ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਸ਼ਤਰੰਜ’ ਟੋਪਰ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਾਂ। ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਇਹ ਗੀਤ ਅੱਜ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਉਹਨਾਂ ਦੱਸਿਆ ਕਿ ਸ਼ਤਰੰਜ ਨੂੰ ਗੁੱਪੀ ਢਿਲੋ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਗੋਲਡ ਈ ਗਿੱਲ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਰਾਹੁਲ ਦੱਲਾ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦਾ ਪੋਸਟਰ ਦਾ ਟਾਉਨ ਮੀਡੀਆ ਵਲੋ ਤਿਆਰ ਕੀਤਾ ਗਿਆ ਹੈ।ਪੇਸ਼ਕਸ਼ ਹਰਜੀਤ ਮੰਡੇਰ ਪ੍ਰੋਡਿਉਸਰ ਸੁਮੀਤ ਸਿੰਘ ਮੇਕਅੱਪ ਮੀਤੀ ਕਲੇਰ ਵਲੋ ਹੈ। ਗਾਇਕ ਗਗਨ ਕੋਕਰੀ ਨੇ ਇਸ ਗੀਤ ਵਿੱਚ ਵੱਡਾ ਸਹਿਯੋਗ ਦੇਣ ਲਈ ਜਿਥੇ ਰਵੀ ਚਾਹਲ,ਰਮਨ ਚੀਮਾ,ਵਿਕਾਸ,ਮਾਨਵ ਸ਼ਾਹ, ਜਗਮੀਤ ਗਰੇਵਾਲ ਦਾ ਧੰਨਵਾਦ ਕੀਤਾ ਹੈ ਉਥੇ ਹੀ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਇੱਕ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081