ਇਂਸੇਨ ਨੋਟਿਸ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਜਿਥੇ ਕਿਤੇ ਅੜਦੀ ਗਰਾਰੀ ਬੱਲਿਆ ਫਾਇਰ ਬੋਲਦੇ ਜਾ ਫੇਰ ਯਾਰ ਬੋਲਦੇ’
ਪੰਜਾਬੀ ਧਾਕੜ ਸੁਭਾਅ ਨੂੰ ਪੇਸ਼ ਕਰਦਾ ਇਹ ਗੀਤ ਯਾਰ ਬੋਲਦੇ ਨੂੰ ਸੁਣਿਆ ਪਹਿਲਾਂ ਤਾਂ ਮਿਉਜਿਕ ਦੇ ਚਿੱਬ ਕੱਡੇ ਪਏ ਨੇ ਬਹੁਤ ਹੀ ਸੋਹਣਾ ਮਿਉਜਿਕ ਬਣਿਆ ਹੈ ਉਪਰੋ ਗੀਤ ਵਿੱਚ ਵਰਤੇ ਗਏ ਦੋਨੇ ਸੁਰ (ਕਾਲੇ) ਗੀਤ ਨੂੰ ਹੋਰ ਵੀ ਸਿਖਰ ਵੱਲ ਲੈ ਮੁੜਦੇ ਹਨ। ਕੁੱਲ ਮਿਲਾ ਕੇ ਬੀਟ ਗੀਤ ਸੁਣ ਕੇ ਆਨੰਦ ਆ ਜਾਂਦਾ ਹੈ । ਉਪਰਲੀ ਪਿਚ ਤੇ ਗਾਉਣ ਕਾਰਨ ਅਤੇ ਬੁਲੰਦ ਅਵਾਜ ਦਾ ਮਾਲਕ ਗਾਇਕ ਵੀਰ ਵਧਾਈ ਦਾ ਪਾਤਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਯਾਰ ਬੋਲਦੇ ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਜੋਰਾਵਰ ਬਾਰੇ ਜਾਣਦੇ ਹਾਂ : ਮੁਬਾਰਕਾਂ ਦੇਣ ਲਈ ਜੋਰਾਵਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪਿੰਡ ਡਾਬਾ ਜਿਲਾ ਲੁਧਿਆਣਾ ਹੈ ਤੇ ਅੱਜ ਕੱਲ ਉਹਨਾਂ ਦਾ ਰੈਣ ਬਸੇਰਾ ਲੁਧਿਆਣਾ ਵਿੱਚ ਹੈ ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਜੋਰਾਵਰ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾ ਇੱਕ ਗੀਤ ਸਰੋਤਿਆਂ ਦੀ ਝੋਲੀ ਪਾਇਆ ਹੈ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਯਾਰ ਬੋਲਦੇ’ ਆਪਣੇ ਸਰੋਤਿਆਂ ਦੇ ਰੂ ਬਰੂ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ‘ਇਂਸੇਨ ਨੋਟਿਸ ਅਤੇ ਜੁਗਰਾਜ ਸਿੰਘ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਦੀਪ ਲੋਹਾਰਾ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਜੈਫ ਰੋਜਰ ਨੇ ਰੂਹ ਨਾਲ ਸਿੰਗਾਰਿਆ ਹੈ।ਪੋਸਟਰ ਡਿਜਾਇਨ ਜਿਪਸੀ ਸਟੂਡਿਉ ਵਲੋ ਵਲੋ ਤਿਆਰ ਕੀਤਾ ਗਿਆ ਹੈ ।ਪਰੋਜੈਕਟ ਹੈਰੀ ਜਵੱਧੀ ਤੇ ਪਰੋਡਿਉਸਰ ਸ਼ੀਲ ਤੇ ਜਸਦੀਪ ਕਿੰਨੂ ਅਤੇ ਵੀਡਿਉ ਡਾਇਰੈਕਟ ਜਬਰਜੋਤ ਸਿੰਘ ਵਲੋ ਤਿਆਰ ਕੀਤੀ ਗਈ ਹੈ। ਨਵੇ ਗੀਤ ਯਾਰ ਬੋਲਦੇ ਨੂੰ ਵੱਡਾ ਸਹਿਯੋਗ ਦੇਣ ਲਈ ਜੋਰਾਵਰ ਵਲੋ ਆਪਣੀ ਪੂਰੀ ਟੀਮ, ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081