‘ਅਣਖਾਂ’ ਨਾਲ ਜੋਰਦਾਰ ਚਰਚਾ ਚ ਗਾਇਕ ਹਿੰਮਤ ਸੰਧੂ
ਫੌਕ ਰਕਾਟ ਦੇ ਬੈਨਰ ਹੇਠ ਲੋਕ ਅਰਪਣ:12 ਘੰਟਿਆਂ ਚ 1 ਮੀਲ਼ੀਅਨ ਦੇ ਕਰੀਬ

‘ਸਾਡਾ ਅਣਖਾਂ ਪੁਗਾਉਣਾ ਕਾਰੋਬਾਰ ਹਾਨਣੇ ’
ਪੰਜਾਬੀ ਧਾਕੜ ਸੁਭਾਅ ਨੂੰ ਪੇਸ਼ ਕਰਦਾ ਗੀਤ ‘ਅਣਖਾਂ’ ਨੂੰ ਸੁਣਿਆ ਪਹਿਲਾਂ ਤਾਂ ਮਿਉਜਿਕ ਦੇ ਚਿੱਬ ਕੱਡੇ ਪਏ ਨੇ ਬਹੁਤ ਹੀ ਸੋਹਣਾ ਮਿਉਜਿਕ ਬਣਿਆ ਹੈ ਉਪਰੋ ਬੁਲੰਦ ਅਵਾਜ ਬਿਨਾਂ ਸ਼ੱਕ ਗਾਇਕ ਵੀਰ ਨੂੰ ਦੁਨੀਆ ਦੇ ਚੋਟੀ ਦੇ ਗਾਇਕਾਂ ਵਿੱਚ ਸ਼ੁਮਾਰ ਕਰਦਾ ਹੈ।ਗੀਤ ਵਿੱਚ ਵਰਤੇ ਗਏ ਸ਼ਬਦ ਪੰਜਾਬੀ ਸਾਉ ਨੋਜਵਾਨ ਦੇ ਧਾਕੜ ਸੁਭਾਅ ਦੀ ਜਾਣਕਾਰੀ ਆਪਣੀ ਹਾਣ ਦੀ ਮਿੱਤਰ ਕੁੜੀ ਨੂੰ ਆਪਣੀ ਅਣਖ ਅਤੇ ਲੰਡੂ ਮੰਡੀਰ ਤੋ ਨਾ ਡਰਨ ਵਾਲਾ ਅਤੇ ਆਪਣੇ ਵਲੋ ਲਏ ਜਾਂਦੇ ਸਟੈਂਡ ਨੂੰ ਸਪਸ਼ਟ ਕਰਦਾ ਹੈ। ਕੁੱਲ ਮਿਲਾ ਕੇ ਬੀਟ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਤੇ ਸੁਣ ਕੇ ਆਨੰਦ ਆ ਜਾਂਦਾ ਹੈ।ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਅਣਖਾਂ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਹਿੰਮਤ ਸੰਧੂ ਬਾਰੇ ਜਾਣਦੇ ਹਾਂ : ਹਿੰਮਤ ਸੰਧੂ ਦਾ ਜਨਮ ਲਖੀਮਪੁਰ (ਖੀਰੀ) ਉਤਰ ਪ੍ਦੇਸ਼ ਭਾਵ ਯੂ.ਪੀ ਵਿੱਚਹੋਇਆ।ਪੰਜਾਬ,ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਹਿੰਮਤ ਸੰਧੂ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿਸ ਵਿੱਚ ‘ਚਰਚੇ’ ਗੀਤ ਨੂੰ ਮਿਲੇ ਵੱਡੇ ਪਿਆਰ ਲਈ ਉੁਹ ਸਰੋਤਿਆਂ ਦਾ ਧੰਨਵਾਦ ਵੀ ਕਰਦੇ ਹਨ।ਅੱਜ ਕੱਲ ਹਿੰੰਮਤ ਸੰਧੂ ਦਾ ਰੈਣ ਬਸੇਰਾ ਮੋਹਾਲੀ ਵਿੱਚ ਹੈ । ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਹਿੰਮਤ ਸੰਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਤਾਜਾ ਰਲੀਜ ਹੋਇਆ ਨਵਾਂ ਗੀਤ ‘ਅਣਖਾਂ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ‘ਫੋਕਰਕਾਟ’ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਗਿੱਲ ਰੌਤਾਂ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਦੇਸੀ ਕਰੂ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਪੋਸਟਰ ਡਿਜਾਇਨ ਸ਼ੀਸਟਲਸੋਫਟ ਵਲੋ ਤਿਆਰ ਕੀਤਾ ਗਿਆ ਹੈ ।ਵੀਡਿਉ ਬੀ2ਗੈਦਰ ਪਰੋਸ ਵਲੋ ਤਿਆਰ ਕੀਤੀ ਗਈ ਹੈ ਤੇ ਅਡੀਟਰ ਜਗਜੀਤ ਸਿੰਘ ਧਨੋਆ ਵਲੋ ਕੀਤਾ ਗਿਆ ਹੈ। ਨਵੇ ਗੀਤ ‘ਅਣਖਾਂ’ ਨੂੰ ਵੱਡਾ ਸਹਿਯੋਗ ਦੇਣ ਲਈ ਹਿੰਮਤ ਸੰਧੂ ਵਲੋ ਆਪਣੀ ਪੂਰੀ ਟੀਮ, ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081