‘ਡੋਂਟ ਵਰੀ’ ਨਾਲ ਜੋਰਦਾਰ ਚਰਚਾ ਚ ਗਾਇਕ ਕਰਨ ਔਜਲਾ: ਗੁਰਲੇਜ ਅਖਤਰ
ਰੀਹਾਨ ਰਿਕੋਰਡਜ ਦੇ ਬੈਨਰ ਹੇਠ ਲੋਕ ਅਰਪਣ,2 ਦਿਨਾਂ ਚ 3 ਮੀਲੀਅਨ ਲੋਕਾਂ ਦਿੱਤਾ ਪਿਆਰ

‘ ਦੁੱਖ ਤਾਂ ਸੁਣਾਦੀ ਸਾਰੇ ਤੋੜ ਦੇਣੇ ਆ : ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆ ’
ਡਿਉਟ ਗੀਤ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ ਚੋਹਲ ਮੋਹਲ ਵਾਲਾ ਇਹ ਗੀਤ ਗਾਇਕ ਵੀਰ ਕਰਨ ਔਜਲਾ ਦੇ ਨਾਲ ਗੁਰਲੇਜ ਅਖਤਰ ਵਲੋ ਪੂਰੀ ਬਾ-ਖੂਬੀ ਨਿਭਾਇਆ ਗਿਆ ਹੈ।ਹੈਰਾਨੀ ਦੀ ਗੱਲ ਹੈ ਕਿ ਦੋ ਦਿਨ ਪਹਿਲਾਂ ਸਰੋਤਿਆਂ ਦੇ ਰੂਬਰੂ ਹੋਏ ਇਸ ਗੀਤ ਨੂੰ ਤਿੰਨ ਮੀਲੀਅਨ ਲੋਕਾਂ ਦਾ ਪਿਆਰ ਮਿਲ ਚੱੁਕਾ ਹੈ ਅਤੇ ਲਗਾਤਾਰ ਜਾਰੀ ਹੈ।ਜਿਸ ਲਈ ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਡੋਂਟ ਵਰੀ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਕਰਨ ਔਜਲਾ ਬਾਰੇ ਜਾਣਦੇ ਹਾਂ : ਕਰਨ ਔਜਲਾ ਘਰਾਲਾ ਜਿਲਾ ਖੰਨਾਂ ਦਾ ਜੰਮਪਲ ਹੈ। ਪ੍ਮਾਤਮਾ ਵਲੋ ਲਿਖਿਆ ਦਾਣਾ ਪਾਣੀ ਉਹਨਾ ਨੂੰ ਅੱਜ ਕੱਲ ਵੈਨਕੁਵਰ ( ਕਨੇਡਾ) ਵਿੱਚ ਖਿੱਚ ਲਿਆਇਆ ਤੇ ਕਰਨ ਔਜਲਾ ਦਾ ਰੈਣ ਬਸੇਰਾ ਵੈਨਕੁਵਰ ਵਿੱਚ ਹੀ ਹੈ। ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਕਰਨ ਔਜਲਾ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਕਰਨ ਔਜਲਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਤਾਜਾ ਰਲੀਜ ਹੋਇਆ ਨਵਾਂ ਗੀਤ ‘ਡੋਂਟ ਵਰੀ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ। ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਰੀਹਾਨ ਰਿਕੋਰਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਕਰਨ ਔਜਲਾ ਦੀ ਆਪਣੀ ਹੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਦੀਪ ਜੰਡੂ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ। ਪੋਸਟਰ ਡਿਜਾਇਨ ਧੀਮਾਨ ਪਰੋਡਕਸ਼ਨ ਵਲੋ ਤਿਆਰ ਕੀਤਾ ਗਿਆ ਹੈ । ਵੀਡਿਉ ਸੁੱਖ ਸੰਘੇੜਾ ਵਲੋ ਤਿਆਰ ਕੀਤੀ ਗਈ ਹੈ। ਨਵੇ ਗੀਤ ‘ਡੋਂਟ ਵਰੀ’ ਨੂੰ ਵੱਡਾ ਸਹਿਯੋਗ ਦੇਣ ਲਈ ਕਰਨ ਔਜਲਾ ਵਲੋ ਆਪਣੀ ਪੂਰੀ ਟੀਮ, ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081