ਚੰਨੋ 17 ਨਵੰਬਰ ( ਇਕਬਾਲ ਬਾਲੀ ) ਵੈਸੇ ਤਾਂ ਹਰ ਬਿਮਾਰੀ ਸਰੀਰ ਲਈ ਹਾਨੀਕਾਰਕ ਹੈ ਤੇ ਅੱਜ ਕੱਲ ਹਰ ਬਿਮਾਰੀ ਦਾ ਇਲਾਜ ਸਾਇਸ ਨੇ ਵੱਖ ਵੱਖ ਖੋਜਾਂ ਤਹਿਤ ਲੱਭਣ ਦੀ ਹਰ ਸੰਭਵ ਕੋਸ਼ਿਸ ਕੀਤੀ ਹੈ ਜਿਸ ਵਿੱਚ ਕਾਮਯਾਬੀ ਵੀ ਮਿਲੀ ਹੈ ਪਰ ਨਸਾਂ ਦੀ ਬਿਮਾਰੀ ਸਬੰਧੀ ਅੱਜ ਡਾਕਟਰ ਪੁਨੀਤ ਫੁੱਲ ਨਾਲ ਵਿਸ਼ੇਸ ਗੱਲਬਾਤ ਦੋਰਾਨ ਡਾ ਸਾਹਿਬ ਨੇ ਦੱਸਿਆ ਕਿ ਸਾਡੀਆ ਖਾਣ ਪੀਣ ਦੀਆਂ ਖਾਦ ਪਦਾਰਥਾਂ ਵਿੱਚ ਮਿਲਾਵਟ,ਦੁੱਧ ਵਿੱਚ ਪਸ਼ੂਆਂ ਨੂੰ ਲੱਗਣ ਵਾਲੇ ਟੀਕੇ, ਫਲ ਸਬਜੀਆਂ ਤੇ ਹੋ ਰਹੀ ਭਿਆਨਕ ਸਪਰੇਅ ਦਾ ਸਿੱਧਾ ਅਸਰ ਮਨੁੱਖੀ ਸਰੀਰ ਤੇ ਪੈਦਾ ਹੈ ਅਤੇ ਅਜੋਕੇ ਸਮੇ ਵਿੱਚ ਇਨਸਾਨ ਦਾ ਮੋਬਾਇਲ ਫੋਨਾਂ ਵਿੱਚ ਵਿਅਸਤ ਰਹਿਣਾਂ ਵੀ ਸਰੀਰ ਲਈ ਘਾਤਕ ਬਣ ਗਿਆ ਹੈ । ਉਹਨਾਂ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਹੁਣ ਨਵੀ ਨੋਜਵਾਨ ਪੀੜੀ ਚਾਹ ਰੋਟੀ ਤੋ ਸਾਰ ਸਕਦੀ ਹੈ ਪਰ ਮੋਬਾਇਲ ਤੇ ਅਗਰ ਵਟਸ ਐਪ , ਫੇਸ ਬੁੱਕ , ਇਂਸਟਾਗ੍ਰਾਮ ਨਾ ਚਲਦੇ ਹੋਣ ਤਾਂ ਨਵੇ ਨੋਜਵਾਨਾਂ ਦਾ ਸਾਰਾ ਦਿਨ ਨਿਕਲਦਾ ਨਹੀ ਜੋ ਕਿ ਆਉਣ ਵਾਲੇ ਸਮੇ ਵਿੱਚ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ। ਉਹਨਾਂ ਦੱਸਿਆ ਕਿ ਪਿਛਲੇ ਕੁੱਝ ਸਮੇ ਤੋ ਨਸਾਂ ਦੀਆਂ ਬਿਮਾਰੀਆ ਨੇ ਜੋਰ ਫੜਿਆ ਹੈ ।ਉਹਨਾਂ ਦੱਸਿਆ ਕਿ ਹੱਥਾਂ ਪੈਰਾਂ ਵਿੱਚ ਝੁਨਝਨਾਹਟ ਦਾ ਹੋਣਾ, ਸੁੰਨ ਹੋ ਜਾਣਾਂ ਤੇ ਕੰਡੇ ਜਹੇ ਚੁਬਣੇ ਆਦਿ ਦੇਖਿਆ ਜਾਂਦਾ ਹੈ।ਡਾ ਪੁਨੀਤ ਫੁੱਲ ਜੋ ਕਿ ਨਿਉਰੋਲੋਜਿਸਟ ਤੇ ਨਸਾਂ ਦੇ ਸਪੈਲਿਸਟ ਡਾਕਟਰ ਹਨ ਨੇ ਨਸ਼ਾਂ ਨਾਲ ਸਬੰਧਤ ਹਰ ਜਾਣਕਾਰੀ ਨੂੰ ਸਮਾਜ ਵਿੱਚ ਜਾਗਰੂਕਤਾ ਲਿਆਉਣ ਅਤੇ ਨਿਰੋਗੀ ਜੀਵਨ ਲਈ ਭਰਭੂਰ ਜਾਣਕਾਰੀ ਸਾਂਝੀ ਕਰਦਿਆ ਦਸਿਆ ਕਿ ਇਹ ਬਿਮਾਰੀ ਤੇ ਮਰੀਜ ਨੂੰ ਤਕਲੀਫ ਲੱਤਾਂ ਤੋ ਸ਼ੁਰੂ ਹੁੰਦੀ ਹੈ ਤੇ ਹੋਲੀ ਹੋਲੀ ਪੁਰੇ ਸਰੀਰ ਨੂੰ ਆਪਣੇ ਜਕੜ ਵਿੱਚ ਲੈ ਲੈਦੀ ਹੈ। ਜਿਸ ਨਾਲ ਮਰੀਜ ਨੂੰ ਚੱਲਣ ਫਿਰਨ ਵਿੱਚ ਦਿਕਤ ਆਉਦੀ ਹੈ ਤੇ ਉਹ ਬਿਸਤਰ ਫੜ ਲੈਦਾ ਹੈ । ਉਹਨਾਂ ਦੱਸਿਆ ਕਿ ਸਹੀ ਸਮੇ ਤੇ ਸਹੀ ਇਲਾਜ ਮਰੀਜ ਨੂੰ ਮੁੜ ਤੋ ਤੰੁਦਰੁਸਤ ਕਰ ਦਿੰਦਾ ਹੈ।ਇਸ ਮੋਕੇ ਡਾਕਟਰ ਫੁੱਲ ਨੇ ਚੁਸਤ ਦਰੁਸਤ ਸਰੀਰ ਲਈ ਲੋਕਾਂ ਅਤੇ ਨੋਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਖਾਣ ਪੀਣ ਸਹੀ ਰੱਖਣ ਸਹੀ ਟਾਇਮ ਪਰ ਸਾਦੀ ਰੋਟੀ ਹੀ ਖਾਣ ਉਹਨਾਂ ਨੋਜਵਾਨਾਂ ਨੂੰ ਬਜਾਰੂ ਅਤੇ ਤਲੀਆਂ ਹੋਈਆਂ ਚੀਜਾਂ ਨਾ ਖਾਣ ਦੀ ਸਲਾਹ ਵੀ ਦਿੱਤੀ ਤਾਂ ਕਿ ਬਿਮਾਰੀਆਂ ਤੋ ਬਚਿਆ ਜਾ ਸਕੇ।
ਨਸ਼ਾਂ ਸਬੰਧੀ ਵਿਸ਼ੇਸ ਜਾਣਕਾਰੀ ਦਿੰਦੇ ਡਾਕਟਰ ਪੁਨੀਤ ਫੁੱਲ