‘ਸੈਲਫਿਸ਼’ ਨਾਲ ਚਰਚਾ ਚ ਗਾਇਕ ਕਰਨ ਬੈਨੀਪਾਲ
ਟੀ ਸੀਰੀਜ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਚ ‘ਸੈਲਫਿਸ਼’

‘ ਮੈਨੂੰ ਪਤਾ ਮੁਹੱਬਤ ਨਹੀ ਕਰਦੀ ਬਸ ਯੂਜ ਹੀ ਕਰਦੀ ਆ ’
ਟੀ ਸੀਰੀਜ ਦੇ ਬੈਨਰ ਹੇਠ ਇੱਕ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਸੈਲਫਿਸ’ ਅੱਜ ਸ਼ੋਸਲ ਮੀਡੀਆ ਤੇ ਧਮਾਲਾਂ ਪਾਉਦਾ ਨਜਰ ਆ ਰਿਹਾ ਹੈ।ਆਪਣੀ ਮਿੱਤਰ ਕੁੜੀ ਜਿਸ ਨੂੰ ਲੇਖਕ ਪਿਆਰ ਵੀ ਕਰਦਾ ਹੈ ਅਤੇ ਉਸ ਦੇ ਵਿਵਹਾਰ ਤੇ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਤੂੰ ਪਿਆਰ ਨਹੀਂ ਕਰਦੀ ਮੇਰਾ ਫਾਈਦਾ ਲੈ ਰਹੀ ਹੈ। ਇਸ ਮਿੱਠੇ ਗੀਤ ਨੂੰ ਅਵਾਜ ਦਿੱਤੀ ਹੈ ਕਰਨ ਬੈਨੀਪਾਲ ਨੇ ਅੱਜ ਟੀਮ ਮਾਲਵਾ ਵਲੋ ਜਦੋ ਕਰਨ ਬੈਨੀਪਾਲ ਨੂੰ ਆਏ ਨਵੇ ਗੀਤ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਨਾਲ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿੰਡ ਰੋਹਣੋਂ ਕਲਾਂ ਤਹਿਸੀਲ ਖੰਨਾ ਜਿਲਾ ਲੁਧਿਆਣਾ ਵਿੱਚ ਹੋਇਆ ਤੇ ਅੱਜ ਕੱਲ ਕਰਨ ਬੈਨੀਪਾਲ ਦਾ ਰੈਣ ਬਸੇਰਾ ਬਰੈਪਟਨ (ਕੈਨੇਡਾ) ਵਿੱਚ ਹੀ ਹੈ। ਗਾਇਕੀ ਦਾ ਸ਼ੋਕ ਕਰਨ ਬੈਨੀਪਾਲ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਤੇ ਬੁਲੰਦ ਅਵਾਜ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਤਕਰੀਬਨ 6 ਦੇ ਕਰੀਬ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਇੱਕ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਸੈਲਫਿਸ਼’ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਾਂ। ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਜਦੋ ਗੀਤ ਸੁਣਨ ਲਈ ਟੀ ਸੀਰੀਜ ਚੈਨਲ ਖੋਹਲਿਆ ਗਿਆ ਤਾਂ ਗੀਤ ਸੈਲਫਿਸ਼ ਨੂੰ ਵੱਡਾ ਹੰੁਗਾਰਾ ਤੇ ਸਰੋਤਿਆਂ ਦਾ ਪਿਆਰ ਮਿਲ ਰਿਹਾ ਸੀ ਜੋ ਲਗਾਤਾਰ ਜਾਰੀ ਵੀ ਹੈ।ਇਹ ਗੀਤ ਅੱਜ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਉਹਨਾਂ ਦੱਸਿਆ ਕਿ ‘ਸੈਲਫਿਸ਼’ ਗੀਤ ਨੂੰ ਹੈਪੀ ਰਾਏਕੋਟੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਜਿਨਖਸੀ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਯੂਨਿਟ ਗਿਆਰਾਂ ਵਲੋ ਕੀਤੀ ਗਈ ਹੈ।ਗੀਤ ਦੇ ਡਾਇਰੈਕਟਰ ਅਮਨਿੰਦਰ ਸਿੰਘ ਤੇ ਵਰਿੰਦਰਪਾਲ ਸਿੰਘ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦਾ ਪੋਸਟਰ ਦਾ ਟਰੈਪ ਮੀਡੀਆ ਵਲੋ ਤਿਆਰ ਕੀਤਾ ਗਿਆ ਹੈ। ਮਨਪ੍ਰੀਤ ਬੈਨੀਪਾਲ ਵਲੋਂ ਚੰਗੇ ਤਰੀਕੇ ਨਾਲ ਇਸ ਸਾਰੇ ਪ੍ਰੋਜੈਕਟ ਨੂੰ ਤਿਆਰ ਕਰਕੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ ਤੇ ਉਹ ਵਧਾਈ ਦੇ ਪਾਤਰ ਵੀ ਹਨ । ਕਰਨ ਬੈਨੀਪਾਲ ਨੇ ਇਸ ਗੀਤ ਵਿੱਚ ਵੱਡਾ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਦੋ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081