ਭਵਾਨੀਗੜ ੨੮ ਦਸੰਬਰ ( ਰੋਮੀ ) ਪੰਚਾਇਤੀ ਚੋਣਾਂ ਦੇ ਮੱਦੇਨਜਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਅੱਜ ਵਰਿੰਦਰਜੀਤ ਸਿੰਘ ਥਿੰਦ ਡੀਐਸਪੀ ਭਵਾਨੀਗੜ੍ਹ ਤੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਬਲਾਕ ਦੇ ਪਿੰਡਾਂ ਵਿਚ ਫਲੈਗ ਮਾਰਚ ਕੀਤਾ।ਇਸ ਮੌਕੇ ਡੀਐੱਸਪੀ ਥਿੰਦ ਨੇ ਦੱਸਿਆ ਕਿ ਭਵਾਨੀਗੜ੍ਹ ਬਲਾਕ ਅਧੀਨ ਪੈਂਦੇ ਸਾਰੇ ਪਿੰਡਾਂ ਅੰਦਰ ਪੰਚਾਇਤੀ ਚੋਣਾਂ ਦਾ ਅਮਲ ਪੂਰੀ ਤਰਾਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ।ਚੋਣਾਂ ਦੌਰਾਨ ਨਸ਼ਿਆਂ ਨੂੰ ਰੋਕਣ ਲਈ ਪੁਲੀਸ ਵੱਲੋਂ ਰਾਤ ਦੇ ਸਮੇ ਵੀ ਇਲਾਕੇ ਅੰਦਰ ਨਾਕਾਬੰਦੀ ਕੀਤੀ ਜਾ ਰਹੀ ਹੈ ,ਜਿਸ ਦੌਰਾਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਨਸਰਾਂ ਨੂੰ ਕਾਬੂ ਵੀ ਕੀਤਾ ਗਿਆ । ਚੋਣ ਅਮਲ ਵਿਚ ਵਿਘਨ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀਂ ਜਾਵੇਗਾ । ਪੁਲੀਸ ਨੇ ਦੋ ਦਿਨਾਂ ਵਿਚ ਬਲਾਕ ਦੇ ਵੱਡੇ ਪਿੰਡ ਘਰਾਚੋਂ,ਝਨੇੜੀ,ਭੱਟੀਵਾਲ ਕਲਾਂ,ਨਦਾਮਪੁਰ,ਚੰਨੋ ,ਬਾਲਦ ਕਲਾਂ,ਮਾਝੀ ,ਬੱਖੋਪੀਰ,ਕਾਕੜਾ ਅਤੇ ਸਕਰੌਦੀ ਸਮੇਤ ਸਾਰੇ ਪਿੰਡਾਂ ਵਿਚ ਫਲੈਗ ਮਾਰਚ ਕੱਢਕੇ ਲੋਕਾਂ ਨੂੰ ਚੋਣਾਂ ਵਿਚ ਨਿਡਰ ਹੋਕੇ ਹਿੱਸਾ ਲੈਣ ਦੀ ਅਪੀਲ ਕੀਤੀ । ਫਲੈਗ ਮਾਰਚ ਵਿਚ ਵੱਡੀ ਗਿਣਤੀ ਵਿਚ ਪੁਲੀਸ ਮੁਲਾਜਮ ਸ਼ਾਮਲ ਸਨ ।
ਕੈਪਸ਼ਨ-ਭਵਾਨੀਗੜ੍ਹ ਇਲਾਕੇ ਵਿੱਚ ਫਲੈਗ ਮਾਰਚ ਲਈ ਰਵਾਨਾ ਹੁੰਦੀ ਪੁਲਿਸ।