'ਟੋਮ ਐਡ ਜੈਰੀ' ਨਾਲ ਜੋਰਦਾਰ ਚਰਚਾ ਚ ਗਾਇਕ ਸਤਬੀਰ ਔਜਲਾ
ਗੀਤ ਐਮਪੀ 3 ਦੇ ਬੈਨਰ ਹੇਠ ਲੋਕ ਅਰਪਣ, ਪਹਿਲੇ ਦਿਨ ਹੀ ਟਰੈਡਿੰਗ ਚ

ਗੀਤ 'ਟੋਮ ਐਡ ਜੈਰੀ ' ਅੱਜ ਕੱਲ ਫੁੱਲ ਚਰਚਾ ਚ ਬਣਿਆ ਹੋਇਆ ਹੈ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਬਣਿਆ ਰਿਹਾ ਤੇ ਪਹਿਲੇ ਦਿਨ ਹੀ ਲੱਖਾਂ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ।ਗੀਤ ਸੁਣ ਕੇ ਆਨੰਦ ਆ ਜਾਂਦਾ ਹੈ । ਗੀਤ ਪਿਆਰ ਨੂੰ ਦਰਸਾਉਦਾ ਹੈ ਲੇਖਕ ਵੀਰ ਨੇ ਇਕਾਂਤ ਵਿੱਚ ਬੈਠ ਕੇ ਇਸ ਦੀਆਂ ਸਤਰਾਂ ਚੁਣੀਆਂ ਲੱਗਦੀਆ ਹਨ ਜਿਸ ਨੂੰ ਵਧੇਰੇ ਪਸੰਦ ਕੀਤਾ ਜਾ ਰਿਹਾ ਹੈ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਕਿਉਕਿ ਕਈ ਚੀਜਾਂ ਸਚਾਈ ਨਾਲ ਜੁੜੀਆ ਹੋਣ ਤੋ ਬਾਅਦ ਵੀ ਪਰਵਾਨ ਨਹੀ ਚੜਦੀਆ ਪਰ ਏਥੇ ਪੇਸ਼ ਕੀਤਾ ਗਿਆ ਮੈਟਰ ਪਰਵਾਨ ਚੜਿਆ ਨਜਰ ਆ ਰਿਹਾ ਹੈ। ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਟੋਮ ਐਡ ਜੈਰੀ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਸਤਬੀਰ ਔਜਲਾ ਦੀ ਜੀਵਨੀ ਤੇ ਇੱਕ ਝਾਤ : ਸਤਬੀਰ ਔਜਲਾ ਦਾ ਜਨਮ ਪਿੰਡ ਕੌਰਜੀਵਾਲਾ ਜਿਲਾ ਪਟਿਆਲਾ ਵਿਖੇ ਹੋਇਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਪਟਿਆਲਾ ਵਿੱਚ ਹੀ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਸਤਬੀਰ ਔਜਲਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਟੋਮ ਐਡ ਜੈਰੀ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ ਐਮਪੀ 3 ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਸਤਬੀਰ ਔਜਲਾ ਦੀ ਆਪਣੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਵੀ ਪ੍ਰੀਤ ਸਿੰਘ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਸੱਤੀ ਢਿਲੋ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਪੁਨੀਤ ਗੈਰੀ ਨਵਾਬ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਟੋਮ ਐਡ ਜੈਰੀ' ਨੂੰ ਵੱਡਾ ਸਹਿਯੋਗ ਦੇਣ ਲਈ ਸਤਬੀਰ ਔਜਲਾ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081