ਭਵਾਨੀਗੜ ੧੮ ਫਰਵਰੀ ( ਗੁਰਵਿੰਦਰ ਸਿੰਘ) ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ ਪੇਸ਼ ਕੀਤਾ ਗਿਆ ਬਜਟ ਹੁਣ ਤੱਕ ਦਾ ਸਭ ਤੋ ਵਧੀਆ ਅਤੇ ਲੋਕ ਹਿੱਤ ਬਜਟ ਮੰਨਦਿਆਂ ਕਾਂਗਰਸੀ ਆਗੂ ਜਗਤਾਰ ਨਮਾਦਾ ਅਤੇ ਗੁਰਪ੍ਰੀਤ ਸਿੰਘ ਕੰਧੋਲਾ ਨੇ ਕਿਹਾ ਕਿ ਇਸ ਬਜਟ ਵਿੱਚ ਜਿਥੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਉਥੇ ਲੋਕਾਂ ਤੇ ਕੋਈ ਵੀ ਨਵਾਂ ਟੈਕਸ ਨਹੀ ਲਾਇਆ ਗਿਆ ਜੋ ਸ਼ਲਾਘਾ ਯੋਗ ਹੈ।ਉਹਨਾਂ ਕਿਹਾ ਕਿ ਵਿੱਤ ਮੰਤਰੀ ਵਲੋ ਪਟਰੋਲ ਅਤੇ ਡੀਜਲ ਤੋ ਵੈਟ ਘਟਾ ਕੇ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਅਤੇ ਟਰਾਂਸਪੋਟਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।ਇਸ ਤੋ ਇਲਾਵਾ ਕਿਸਾਨ ਕਰਜ ਮੁਆਫੀ ਲਈ ਤਿੰਨ ਹਜਾਰ ਕਰੋੜ ਤੇ ਮੁਫਤ ਬਿਜਲੀ ਲਈ ੮੯੬੯ ਕਰੋੜ ਦੀ ਵੱਡੀ ਰਕਮ ਰੱਖੀ ਗਈ ਹੈ ਜਿਸ ਨਾਲ ਕਿਸਾਨ ਵਰਗ ਨੂੰ ਰਾਹਤ ਮਿਲੇਗੀ। ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ੩੦੦ ਕਰੋੜ ਤੇ ਐਸ.ਸੀ ਅਤੇ ਬੀ.ਸੀ ਵਰਗ ਲਈ ੯੩੮ ਕਰੋੜ ਦੀ ਰਕਮ ਰੱਖੀ ਗਈ ਹੈ।ਪੰਜਾਬ ਵਿੱਚ ੨੬੧ ਸਮਾਰਟ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਲੋ ਕੀਤੀ ਮਿਹਨਤ ਸਦਕਾ ਸੰਗਰੂਰ ਵਿੱਚ ਇੱਕ ਮੈਡੀਕਲ ਕਾਲਜ ਦਾ ਨਿਰਮਾਣ ਹੋਵੇਗਾ ਜਿਸ ਦਾ ਇਲਾਕੇ ਦੋ ਲੋਕਾਂ ਅਤੇ ਨੋਜਵਾਨ ਵਰਗ ਨੂੰ ਵੱਡਾ ਫਾਇਦਾ ਹੋਵੇਗਾ।ਉਹਨਾਂ ਕਿਹਾ ਕਿ ਜਿਥੇ ਪੀ ਜੀ ਆਈ ਹਸਪਤਾਲ ਥੋੜੇ ਸਮੇ ਵਿੱਚ ਪੂਰੀ ਤਰਾਂ ਤਿਆਰ ਹੋ ਜਾਵੇਗਾ ਤੇ ਮੈਡੀਕਲ ਕਾਲਜ ਬਣਨ ਨਾਲ ਰਹਿੰਦੀ ਘਾਟ ਵੀ ਪੂਰੀ ਹੋ ਜਾਵੇਗੀ।ਉਹਨਾਂ ਦੱਸਿਆ ਕਿ ਬਜਟ ਵਿੱਚ ਸਾਬਕਾ ਫੋਜੀਆਂ ਦੇ ਪਰਿਵਾਰਾਂ ਲਈ ੯੮ ਕਰੋੜ, ਪਰਾਲੀ ਦੀ ਸਮੱਸਿਆ ਲਈ ੩੭੫ ਕਰੋੜ,ਮਹਿਲਾ ਤੇ ਬਾਲ ਵਿਕਾਸ ਲਈ ੨੮੩੫ ਕਰੋੜ,ਡੇਅਰੀ ਫਾਰਮ ਲਈ ੨੦ ਕਰੋੜ,ਐਲੀਮੈਟਰੀ ਤੇ ਸੰਕੈਡਰੀ ਸਿੱਖਿਆ ਲਈ ੩੨੩ ਕਰੋੜ , ਸਰਬੱਤ ਬੀਮਾਂ ਯੋਜਨਾਂ ਤਹਿਤ ੨੭੨ ਕਰੋੜ, ਨੈਸ਼ਨਲ ਹੈਲਥ ਮਿਸ਼ਨ ਲਈ ੯੭੮ ਕਰੋੜ ਰੁਪੈ ਰੱਖੇ ਗਏ ਹਨ।ਜਿਸ ਦੀ ਪੰਜਾਬ ਦੇ ਹਰ ਵਰਗ ਵਲੋ ਸ਼ਲਾਘਾ ਕੀਤੀ ਜਾ ਰਹੀ ਹੈ।
ਬਜਟ ਸਬੰਧੀ ਗੱਲਬਾਤ ਕਰਦੇ ਕਾਂਗਰਸੀ ਆਗੂ ਗੁਰਪ੍ਰੀਤ ਕੰਧੋਲਾ ਤੇ ਜਗਤਾਰ ਨਮਾਦਾ