ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਕੀਤਾ ਫਲੈਗ ਮਾਰਚ

ਭਵਾਨੀਗੜ, 5 ਮਈ (ਵਿਕਾਸ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਵਾਨੀਗੜ ਵਿੱਚ ਪੁਲਸ ਵੱਲੋਂ ਨੀਮ ਫੌਜੀਆਂ ਸਮੇਤ ਫਲੈਗ ਮਾਰਚ ਕੀਤਾ ਗਿਆ।ਇਸ ਮੌਕੇ ਸੁਖਰਾਜ ਸਿੰਘ ਡੀਐੱਸਪੀ ਭਵਾਨੀਗੜ ਨੇ ਦੱਸਿਆ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਤੇ ਇਲਾਕੇ ਵਿੱਚ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾ ਸਮੇਤ ਫਲੈਗ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਅਤੇ ਕਿਸੇ ਵੀ ਲਾਲਚ ਦੇ ਨਿਧੜਕ ਹੋ ਕੇ ਕਰਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਚੋਣਾਂ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸ਼ਰਾਰਤੀਆਂ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪ੍ਰਿਤਪਾਲ ਸਿੰਘ ਥਾਣਾ ਮੁਖੀ ਭਵਾਨੀਗੜ੍ਹ,ਅੈਸ.ਅਾਈ.ਗੀਤਾ ਰਾਣੀ ਚੌਂਕੀ ਇੰਚਾਰਜ ਕਾਲਾਝਾੜ/ ਚੰਨੋਂ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਮੌਜੂਦ ਸੀ।
ਭਵਾਨੀਗੜ ਵਿਖੇ ਫਲੈਗ ਮਾਰਚ ਕਰਦੇ ਹੋਏ ਪੰਜਾਬ ਪੁਲਿਸ ।