ਸੈਂਟ ਥੋਮਸ ਸਕੂਲ ਦੇ ਵਿਦਿਆਰਥੀਆਂ ਵਿਦਿੱਅਕ ਟੂਰ ਲਾਇਆ
ਪੜਾਈ ਤੋ ਇਲਾਵਾ ਮਾਨਸਿਕ ਤੇ ਬੋਧਿਕ ਵਿਕਾਸ ਲਈ ਟੂਰ ਜਰੂਰੀ:-ਰਮਨਦੀਪ ਕੋਰ

ਭਵਾਨੀਗੜ { ਗੁਰਵਿੰਦਰ ਸਿੰਘ ਰੋਮੀ} ਸੈਂਟ ਥੋਮਸ ਸਕੂਲ ਵਲੋ ਬੱਚਿਆਂ ਦੇ ਮਾਨਸਿਕ ਅਤੇ ਬੋਧਿਕ ਵਿਕਾਸ ਲਈ ਇੱਕ ਰੋਜਾ ਟੂਰ ਦਾ ਆਯੋਜਨ ਕੀਤਾ ਗਿਆ। ਸਕੂਲ ਮੈਨੇਜਨੈਂਟ ਮੈਂਬਰਾਂ ਵਲੋ ਟੂਰ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਟੂਰ ਦੋਰਾਨ ਵਿਦਿਆਰਥੀਆਂ ਨੇ 'ਤਲਵੰਡੀ ਭਾਈ'ਵਿਖੇ ਫਨ ਆਇਜਲੈਂਡ ਵਾਟਰ ਪਾਰਕ ਵਿਖੇ ਟੂਰ ਦਾ ਆਨੰਦ ਮਾਣਿਆ ਅਤੇ ਦੁਪਿਹਰ ਦਾ ਖਾਣਾ ਖਾਣ ਮਗਰੋ ' ਹੁਸੈਨੀਵਾਲ ਬਾਰਡਰ' ਵਿਖੇ ਵਿਦਿਆਰਥੀਆਂ ਨੇ ਸ਼ਹੀਦੀ ਸਮਾਰਕ ਅਤੇ ਕੁੱਝ ਹੋਰ ਇਤਿਹਾਸਕ ਇਮਾਰਤਾਂ ਦੇਖਣ ਉਪਰੰਤ ਸ਼ਾਮ ਨੂੰ ਦੇਸ਼ ਦੇ ਰਾਖੇ ਸ਼ਿਪਾਹੀਆਂ ਦੀ ਪਰੇਡ ਦੇਖੀ।ਵਿਦਿਆਰਥੀਆਂ ਨਾਲ ਟੂਰ ਤੇ ਗਏ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਹੁਸੈਨੀਵਾਲਾ ਬਾਰਡਰ ਵਿਖੇ ਬਣੇ ਇਤਿਹਾਸਕ ਸਮਾਰਕਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਸਕੂਲ ਪਿੰਸੀਪਲ ਮੈਡਮ ਰਮਨਦੀਪ ਕੋਰਨੇ ਕਿਹਾ ਕਿ ਬੱਚਿਆਂ ਦੀ ਪੜਾਈ ਦੇ ਨਾਲ ਨਾਲ ਭਵਿੱਖ ਵਿੱਚ ਵੀ ਇਸ ਤਰਾਂ ਦੇ ਵਿਦਿੱਅਕ ਟੂਰ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਜਾਣਗੇ ਤਾਂ ਜੋ ਬੱਚਿਆਂ ਦਾ ਮਾਨਸਿਕ ਅਤੇ ਬੋਧਿਕ ਵਿਕਾਸ ਚੰਗੀ ਤਰਾਂ ਹੋ ਸਕੇ ਇਸ ਟੂਰ ਦੋਰਾਨ ਵਿਦਿਆਰਥੀਆਂ ਨਾਲ ਸਕੂਲ ਪ੍ਰਿੰਸੀਪਲ ਮੈਡਮ ਰਮਨਦੀਪ ਕੋਰ ਤੋ ਇਲਾਵਾ ਸਕੂਲ ਦੇ ਕੁੱਝ ਸਟਾਫ ਮੈਂਬਰ ਵੀ ਮੋਜੂਦ ਸਨ।ਇਸ ਮੋਕੇ ਅਰਵਿੰਦਰ ਸਿੰਘ, ਰਾਜਿੰਦਰ ਮਿੱਤਲ, ਮੋਹਿਤ ਮਿੱਤਲ, ਪ੍ਰਵੇਸ਼ ਗੋਇਲ, ਪ੍ਰਵੀਨ ਗੋਇਲ, ਰੀਤਾ ਰਾਣੀ, ਰਾਜੇਸ਼ ਕੁਮਾਰ, ਰਜਨੀ ਰਾਣੀ, ਨੀਰਜ ਰਾਣੀ ਵਲੋ ਵਿਦਿਆਰਥੀਆਂ ਨੂੰ ਭਰਭੂਰ ਜਾਣਕਾਰੀ ਦਿੱਤੀ ।
ਟੂਰ ਦੋਰਾਨ ਸੈਂਟ ਥੋਮਸ ਸਕੂਲ ਦੇ ਵਿਦਿਆਰਥੀ ਤੇ ਸਕੂਲ ਸਟਾਫ।