ਸੰਗਰੂਰ (ਯਾਦਵਿੰਦਰ) ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ+ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਜਿੱਤ ਯਕੀਨੀ ਹੈ ਕਿਉਂਕਿ ਹਲਕੇ ਦੇ ਵੋਟਰਾਂ ਨੇ ਢੀਂਡਸਾ ਨੂੰ ਜਿਤਾਉਣ ਦਾ ਪੱਕਾ ਮਨ ਬਣਾ ਲਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਭਾਜਪਾ ਦੀ ਸੂਬਾ ਆਗੂ ਮੈਡਮ ਮੋਨਿਕਾ ਮਾਨਸੀ ਜਿੰਦਲ ਨੇ ਅੱਜ ਬਰਨਾਲਾ ਵਿਖੇ ਚੋਣ ਪ੍ਚਾਰ ਕਰਨ ਤੋਂ ਬਾਅਦ ਵਾਪਸੀ ਤੇ ਸੰਗਰੂਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੈਡਮ ਮੋਨਿਕਾ ਨੇ ਕਿਹਾ ਕਿ ਢੀਂਡਸਾ ਹਰ ਵਰਗ ਦੇ ਚਹੇਤੇ ਲੀਡਰ ਹਨ ਅਤੇ ਕੈਬਨਿਟ ਮੰਤਰੀ ਸਮੇਂ ਉਨ੍ਹਾਂ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਇਆ ਸੀ। ਲੋਕ ਸਭਾ ਹਲਕਾ ਸੰਗਰੂਰ ਅੰਦਰ ਵੀ ਢੀਂਡਸਾ ਪਰੀਵਾਰ ਨੇ ਵਿਕਾਸ ਕਾਰਜਾਂ ਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਜਪਾ ਨੇਤਾ ਮੋਨਿਕਾ ਨੇ ਕਿਹਾ ਕਿ ਹਲਕੇ ਦੇ ਵੋਟਰ ਪਰਮਿੰਦਰ ਢੀਂਡਸਾ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਭਾਵਿਤ ਹਨ ਤੇ ਉਹ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਬਣਿਆ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਾਂਗਰਸੀਆ ਅਤੇ ਆਪ ਵਾਲਿਆਂ ਦਾ ਲੋਕ ਵਿਰੋਧ ਕਰਕੇ ਇਨ੍ਹਾਂ ਨੂੰ ਨਕਾਰ ਰਹੇ ਹਨ।
ਮੋਨਿਕਾ ਮਾਨਸੀ ਜਿੰਦਲ