ਭਵਾਨੀਗੜ,15 ਮਈ (ਗੁਰਵਿੰਦਰ ਸਿੰਘ)- ਭਵਾਨੀਗੜ ਪੁਲਸ ਨੇ ਇੱਥੇ ਸੁਨਾਮ ਰੋਡ 'ਤੇ ਸਥਿਤ ਇੱਕ ਢਾਬੇ 'ਤੇ ਛਾਪਾਮਾਰੀ ਕਰ ਪੈਟਰੋਲੀਅਮ ਕੰਪਨੀਆਂ ਨੂੰ ਕਥਿਤ ਰੂਪ ਵਿੱਚ ਮੋਟਾ ਚੂਨਾ ਲਗਾ ਕੇ ਨਜਾਇਜ ਰੂਪ 'ਚ ਵੇਚੇ ਜਾ ਰਹੇ ਤੇਲ ਦੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ।ਪੁਲਸ ਨੂੰ ਇਸ ਕਾਰਵਾਈ ਦੌਰਾਨ ਢਾਬੇ ਤੋਂ ਵੱਡੀ ਮਾਤਰਾ ਵਿੱਚ ਡੀਜ਼ਲ ਵੀ ਬਰਾਮਦ ਹੋਇਆ।ਇਸ ਸਬੰਧੀ ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੁਖ ਅਫ਼ਸਰ ਥਾਣਾ ਭਵਾਨੀਗੜ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਵਾਨੀਗੜ-ਸੁਨਾਮ ਰੋਡ 'ਤੇ ਸਥਿਤ ਇੱਕ ਢਾਬਾ ਜਿਸ ਨੂੰ ਦੋ ਪ੍ਰਵਾਸੀ ਵਿਅਕਤੀ ਠੇਕੇ 'ਤੇ ਲੈ ਕੇ ਚਲਾ ਰਹੇ ਹਨ, ਤੇ ਢਾਬੇ ਦੀ ਆੜ ਹੇਠ ਉਕਤ ਵਿਅਕਤੀ ਤੇਲ ਟੈੰਕਰਾਂ 'ਚੋਂ ਸਸਤੇ ਭਾਅ ਪੈਟਰੋਲ,ਡੀਜ਼ਲ ਲੈ ਕੇ ਅੱਗੇ ਲੋਕਾਂ ਨੂੰ ਵੇਚਦੇ ਹਨ। ਸੂਚਨਾ ਭਰੋਸੇਯੋਗ ਹੋਣ 'ਤੇ ਪੁਲਸ ਨੇ ਢਾਬੇ 'ਤੇ ਰੇਡ ਕਰਕੇ ਉੱਥੋਂ 990 ਲੀਟਰ ਡੀਜ਼ਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਤੇ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਮੁਹੰਮਦ ਨੌਸ਼ਾਦ ਉਰਫ ਸੋਨੂੰ ਵਾਸੀ (ਬਿਹਾਰ) ਹਾਲ ਅਬਾਦ ਬਹਿਲ ਢਾਬਾ ਫੱਗੂਵਾਲਾ ਕੈੰਚੀਆਂ ਭਵਾਨੀਗੜ ਤੇ ਮੁਹੰਮਦ ਥਿਆਜ ਉਰਫ ਹੈਪੀ ਵਾਸੀ ਗੋਗਰ (ਬਿਹਾਰ) ਹਾਲ ਅਾਬਾਦ ਬਹਿਲ ਢਾਬਾ ਫੱਗੂਵਾਲਾ ਕੈੰਚੀਆਂ ਭਵਾਨੀਗੜ ਨੂੰ ਗ੍ਰਿਫ਼ਤਾਰ ਕਰਕੇ ਦੋਵਾਂ ਖਿਲਾਫ਼ ਅਧੀਨ ਧਾਰਾ 7 ਈ ਸੀ ਅੈਕਟ 420 ਆਈ ਪੀ ਸੀ ਥਾਣਾ ਭਵਾਨੀਗੜ ਵਿਖੇ ਦਰਜ ਕੀਤਾ।
ਜਾਣਕਾਰੀ ਦਿੰਦੇ ਅੈਸ ਅੈਚ ਓ ਭਵਾਨੀਗੜ।