ਮਾਂ ਦਿਵਸ' ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਭਵਾਨੀਗੜ੍ਹ, 20 ਮਈ (ਗੁਰਵਿੰਦਰ ਸਿੰਘ )
-ਸੇਂਟ ਥਾਮਸ ਸਕੂਲ ਭਵਾਨੀਗੜ ਵਿਖੇ ਮਾਂ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਵਿਸ਼ੇਸ ਤੌਰ 'ਤੇ ਬੁਲਾਇਆ ਗਿਆ।ਇਸ ਮੌਕੇ ਉਨ੍ਹਾਂ ਲਈ ਵੱਖ ਵੱਖ ਗਤੀਵਿਧੀਆਂ ਜਿਵੇਂ ਅੱਗ ਤੋਂ ਬਿਨਾਂ ਖਾਣਾ ਬਣਾਉਣਾ, ਸੋਲੋ ਡਾਂਸ, ਓਪਨ ਡਾਂਸ, ਮਾਡਲਿੰਗ, ਪੋਸਟਰ ਬਣਾਉਣ ਸਮੇਤ ਤੇ ਫਨੀ ਗੇਮਜ਼ ਕਰਵਾਈਆਂ ਗਈਆਂ।ਪਹਿਲੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਂਣ ਵਾਲੀਆਂ ਮਾਵਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਅਤੇ ਸਤਿਕਾਰ ਕਰਨ ਲਈ ਸੁਚੇਤ ਕੀਤਾ। ਉਨ੍ਹਾਂ ਸੈਮੀਨਾਰ ਵਿੱਚ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਕਮੇਟੀ ਦੇ ਡਾਇਰੈਕਟਰ ਅਜੇੈ ਗੋਇਲ ਤੋਂ ਇਲਾਵਾ ਅਰਵਿੰਦਰ ਮਿੱਤਲ,ਪ੍ਵੇਸ਼ ਗੋਇਲ,ਮੋਹਿਤ ਮਿੱਤਲ, ਰਾਜਿੰਦਰ ਮਿੱਤਲ, ਰਾਜੇਸ਼ ਕੁਮਾਰ ਸਮੇਤ ਸਕੂਲ ਸਟਾਫ ਮੌਜੂਦ ਸੀ।
ਸੈਮੀਨਾਰ ਮੌਕੇ ਹਾਜਰ ਸਕੂਲ ਸਟਾਫ।