ਕਿਹੜੇ ਉਮੀਦਵਾਰ ਦੀ ਹੋਵੇਗੀ ਜਿੱਤ ਤੇ ਕੀ ਹੋਵੇਗਾ ਜਿੱਤ ਦਾ ਮਾਰਜਨ
ਭਵਾਨੀਗੜ੍ 20 ਮਈ (ਗੁਰਵਿੰਦਰ ਸਿੰਘ)-ਲੋਕ ਸਭਾ ਚੋਣਾਂ ਪੈਣ ਤੋਂ ਬਾਅਦ ਹੁਣ ਹਰ ਕੋਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਜਿੱਤ ਹਾਰ ਤੋਂ ਲੈ ਕੇ ਉਨਾਂ ਦੇ ਜਿੱਤ ਹਾਰ ਵਿੱਚ ਹੋਣ ਵਾਲੇ ਫਰਕ ਦੇ ਸਮੀਕਰਨਾਂ 'ਤੇ ਚਰਚੇ ਕਰ ਰਿਹਾ ਹੈ। ਦੇਸ਼ ਵਿੱਚ ਅੈਤਵਾਰ ਨੂੰ ਚੋਣਾਂ ਦਾ ਅੰਤਿਮ ਪੜਾਅ ਖਤਮ ਹੋ ਗਿਆ ਹੇੈ ਤੇ ਵੋਟਰ 23 ਮਈ ਨੂੰ ਆਉੰਣ ਵਾਲੇ ਚੋਣ ਨਤੀਜਿਆਂ ਦਾ ਇੰਤਜਾਰ ਕਰ ਰਹੇ ਹਨ। ਸੂਬੇ ਦੀ ਬਹੁ ਚਰਚਿਤ ਤੇ 'ਹਾਟ ਸੀਟ' ਬਣੀ ਸੰਗਰੂਰ ਸੀਟ 'ਤੇ ਵੋਟਰ ਸਵੇਰੇ ਸ਼ਾਮ ਪਿੰਡਾਂ ਦੀ ਸੱਥ ਜਾ ਫਿਰ ਸ਼ਹਿਰ ਦੇ ਚੌਕ ਚੋਰਾਹਿਆਂ 'ਤੇ ਇਹੀ ਚਰਚਾ ਕਰਦੇ ਦੇਖੇ ਜਾ ਰਹੇ ਹਨ ਕਿ ਕਿਹੜਾ ਉਮੀਦਵਾਰ ਕਿੰਨੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗਾ। ਜਿਸ ਦੇ ਲਈ ਲੋਕ ਪਿਛਲੇ ਲੋਕ ਸਭਾ ਚੋਣਾਂ ਵਿੱਚ ਹੋਈ ਵੋਟਿੰਗ ਨੂੰ ਦੇ ਅੰਕੜਿਆਂ ਨੂੰ ਆਧਾਰ ਬਣਾ ਰਹੇ ਹਨ। ਇਸ ਤੋਂ ਇਲਾਵਾ ਵੋਟਰਾਂ ਦੀ ਵੋਟ ਗਿਣਤੀ ਦੇ ਅਧਾਰ 'ਤੇ ਵੀ ਲੋਕ ਵਿਧਾਨ ਸਭਾ ਖੇਤਰਾਂ ਅਨੁਸਾਰ ਇਹ ਤੈਅ ਕਰਨ ਵਿੱਚ ਲੱਗੇ ਹਨ ਕਿ ਕਿਹੜੇ ਰਾਜਨੀਤਿਕ ਦਲ ਦਾ ਉਮੀਦਵਾਰ ਇਸ ਵਾਰ ਸੰਸਦ ਭਵਨ ਦੀਆਂ ਪੌੜੀਆਂ ਚੜੇਗਾ। ਰਾਜਨੀਤੀ 'ਚ ਦਿਲਚਸਪੀ ਰੱਖਣ ਵਾਲੇ ਲੋਕ ਜਾਂ ਕਿਸੇ ਰਾਜਨੀਤਿਕ ਦਲ ਨਾਲ ਜੁੜੇ ਸਮਰਥਕਾਂ ਵਿੱਚ ਅਪਣੋ ਅਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਤੋਂ ਇਲਾਵਾ ਦੇਸ਼ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਨੂੰ ਵੀ ਲੈ ਕੇ ਸ਼ਰਤਾਂ ਲੱਗ ਰਹੀਆਂ ਹਨ। ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਾਹੌਲ ਬਦਲਿਆ ਜਿਹਾ ਨਜ਼ਰ ਆ ਰਿਹਾ ਹੈ, ਚੋਣਾਂ ਤੋਂ ਪਹਿਲਾਂ ਸਮਰਥਕ ਜਿੱਥੇ ਉਮੀਦਵਾਰਾਂ ਤੇ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਸੀ ਉਹ ਹੁਣ ਵੋਟਾਂ ਤੋਂ ਬਾਅਦ ਤੇ ਨਤੀਜਿਆਂ ਤੋਂ ਪਹਿਲਾਂ ਅਪਣੀ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਨੂੰ 'ਜੇਤੂ' ਕਰਾਰ ਦੇ ਕੇ 'ਅੈਡਵਾਂਸ' ਵਿੱਚ ਹੀ ਵਧਾਈਆਂ ਦੇਣ ਲੱਗੇ ਹੋਏ ਹਨ ਤੇ ਕਈ ਆਗੂ ਸੋਚਾਂ ਵਿਚ ਹਨ ਕਈ ਆਗੂਆਂ ਇਲੈਕਟੋਨਿਕ ਮੀਡੀਆ ਵਲੋਂ ਦਿਤੇ ਜਾ ਰਹੇ ਐਗਜ਼ਿਟ ਪੋਲ ਤੇ ਨਾ ਖੁਸ਼ੀ ਜਾਹਿਰ ਕਰਦਿਆਂ ਦੱਬਵੀਂ ਅਵਾਜ ਵਿਚ ਨਤੀਜੇ ਇਸ ਦੇ ਉਲਟ ਆਉਣ ਤੇ ਵੀ ਜ਼ੋਰ ਦਿੱਤੋ ਕੁਲ ਮਿਲਾ ਕੇ ਲੋਕ 23 ਤਾਰੀਕ ਦਾ ਬੇ ਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਆਸਵੰਦ ਹਨ ਕੇ ਓਹਨਾ ਦਾ ਉਮੀਦਵਾਰ ਹੀ ਜਿੱਤ ਪ੍ਰਾਪਤ ਕਰੇਗਾ