ਐਸਐਚਓ ਘੜੂੰਆਂ ਵੱਲੋਂ ਹਲਕਾ ਆਨੰਦਪੁਰ ਸਾਹਿਬ ਵਿੱਚ ਸ਼ਾਂਤਮਈ ਪੋਲਿੰਗ ਲਈ ਵੋਟਰਾਂ ਤੇ ਪੁਲਿਸ ਟੀਮ ਦਾ ਧੰਨਵਾਦ

ਐੱਸ ਏ ਐੱਸ ਨਗਰ (ਗੁਰਵਿੰਦਰ ਸਿੰਘ ਮੋਹਾਲੀ) ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਖਰੜ ਵਿੱਚ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ ਗਿਆ। ਇਸ ਕੰਮ ਨੂੰ ਪੂਰੇ ਅਮਨ ਚੈਨ ਨਾਲ ਨੇਪਰੇ ਚਾੜਨ ਲਈ ਘੜੂੰਆਂ ਦੇ ਐਸ ਐਚ ਓ ਅਮਨਪ੍ਰੀਤ ਕੌਰ ਬਰਾੜ ਨੇ ਸਮੂਹ ਵੋਟਰਾਂ, ਆਮ ਜਨਤਾ , ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ , ਵਰਕਰਾਂ ਤੋਂ ਇਲਾਵਾ ਸਮੁੱਚੀ ਘੜੂਆਂ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਆਮ ਜਨਤਾ ਨੂੰ ਜਾਂਦਾ ਹੈ। ਐੱਸ ਐੱਚ ਓ ਘੜੂੰਆਂ ਅਮਨਪ੍ਰੀਤ ਕੌਰ ਬਰਾੜ ਨੇ ਪੂਰੀ ਪੁਲਿਸ ਫੋਰਸ ਨਾਲ ਵੋਟਾਂ ਤੋਂ ਪਹਿਲਾਂ ਵੋਟਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਲਈ ਮੋਟੀਵੇਟ ਕੀਤਾ ਗਿਆ, ਜਿਸ ਕਰਕੇ ਹੀ ਇਹ ਵੱਡਾ ਕੰਮ ਬਿਨਾ ਕਿਸੇ ਲੜਾਈ ਝਗੜੇ ਤੋਂ ਨੇਪਰੇ ਚੜ੍ਹਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੰਮ ਲਈ ਥਾਣਾ ਮੁਖੀ ਬਰਾੜ ਨੇ ਹਰ ਖੇਤਰ ਵਿੱਚ ਜਾ ਕੇ ਪਿੰਡਾਂ ਦੇ ਸਰਪੰਚਾਂ, ਮੋਹਤਵਰ ਵਿਅਕਤੀਆਂ, ਕਲੱਬਾਂ, ਮਹਿਲਾ ਮੰਡਲਾਂ ਦੇ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਚੋਣਾਂ ਦੌਰਾਨ ਅਮਨ ਕਾਨੂੰਨ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ ਜਿਸ ਦੇ ਨਤੀਜੇ ਵਜੋਂ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਲੋਕਾਂ ਨੇ ਆਪਸੀ ਪਿਆਰ ਅਤੇ ਸਾਂਝ ਦਾ ਸੁਬੂਤ ਦਿੰਦਿਆਂ ਆਪਣੇ ਹੱਕ ਦਾ ਇਸਤੇਮਾਲ ਕੀਤਾ। ਪ੍ਸ਼ਾਸ਼ਨ ਦੇ ਸਾਰੇ ਮੁਲਾਜ਼ਮਾਂ ਦੀ ਮਿਹਨਤ ਅਤੇ ਲੋਕਾਂ ਵਲੋਂ ਦਿੱਤੇ ਗਏ ਵਡਮੁੱਲੇ ਸਹਿਯੋਗ ਸਦਕਾ ਹੀ ਇਹ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਹਨ। ਐਸਐਚਓ ਘੜੂੰਆਂ ਅਮਨਪ੍ਰੀਤ ਕੌਰ ਬਰਾੜ ਨੇ ਲੋਕਾਂ ਨੂੰ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਪੁਲਿਸ ਪ੍ਸ਼ਾਸ਼ਨ ਨੂੰ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ।
ਅਮਨਪ੍ਰੀਤ ਕੌਰ ਬਰਾੜ ਐਸ ਐਚ ਓ ਘੜੂੰਆਂ