ਭਵਾਨੀਗੜ { ਗੁਰਵਿੰਦਰ ਸਿੰਘ } ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਨਾਗਰਿਕਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਜਿਥੇ ਸਮੇ ਸਮੇ ਤੇ ਵੱਖ ਵੱਖ ਜਾਗਰੂਕ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਉਥੇ ਹੀ ੩੧ ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਗਿਆ । ਇਸ ਲੜੀ ਤਹਿਤ ਅੱਜ ਭਵਾਨੀਗੜ ਦੇ ਨੇੜਲੇ ਪਿੰਡ ਸੰਗਤਪੁਰ ਛੰਨਾਂ ਵਿਖੇ ਸੱਤਿਆਭਾਰਤੀ ਸਕੂਲ ਵਿਖੇ ਮਨਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ ਤੇ ਸਕੂਲ ਪਿੰਸੀਪਲ ਮੈਡਮ ਕਰਮਜੀਤ ਕੋਰ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ ਨਾਲ ਮਿਲ ਕੇ ਮਨਾਇਆ ਗਿਆ।ਇਸ ਮੋਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਨੁੱਖੀ ਸਰੀਰ ਤੇ ਨੁਕਸਾਨ ਬਾਰੇ ਚਾਨਣਾ ਪਾਉਦਿਆ ਵਿਦਿਆਰਥੀਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਬਾਰੇ ਅਤੇ ਸਮਾਜ ਵਿੱਚ ਦੂਜਿਆਂ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਨਤੀਜਿਆਂ ਬਾਰੇ ਜਾਣਕਾਰੀ ਦੇਣਾ ਅਤੇ ਤੰਬਾਕੂ ਰਹਿਤ ਸਮਾਜ ਦੀ ਸਿਰਜਣਾਂ ਤੇ ਜੋਰ ਦਿੰਦਿਆਂ ਇੱਕ ਸੁੰਹ ਚੁੱਕੀ ਗਈ ਜਿਸ ਵਿੱਚ ਪੜੇ ਲਿਖੇ ਵਿਦਿਆਰਥੀ ਖੁੱਦ ਤੰਬਾਕੂ ਤੋ ਦੂਰ ਰਹਿਣਗੇ ਅਤੇ ਸਮਾਜ ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਗੇ । ਇਸ ਮੋਕੇ ਸਕੂਲ ਪ੍ਰਿੰਸੀਪਲ ਮੈਡਮ ਕਰਮਜੀਤ ਕੋਰ ਵਲੋ ਜਿਥੇ ਸਮੂਹ ਵਿਦਿਆਰਥੀਆਂ ਨੂੰ ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਸਬੰਧੀ ਭਰਭੂਰ ਜਾਣਕਾਰੀ ਦਿੱਤੀ ਉਥੇ ਹੀ ਉਹਨਾਂ ਪੰਜਾਬ ਸਰਕਾਰ ਵਲੋ ਮਨਾਏ ਜਾ ਰਹੇ ਤੰਬਾਕੂ ਰਹਿਤ ਦਿਵਸ ਤੇ ਸਕੂਲ ਵਿੱਚ ਆਉਣ ਤੇ ਮਨਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ (ਮੇਲ) ਜਲਾਣ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਹੰਭਲਾ ਮਾਰਨਾ ਚਾਹੀਦਾ ਹੈ।
ਤੰਬਾਕੂ ਰਹਿਤ ਦਿਵਸ ਮੋਕੇ ਸਕੂਲੀ ਵਿਦਿਆਰਥੀਆਂ ਨਾਲ ਮਨਦੀਪ ਸਿੰਘ ਤੇ ਪਿੰਸੀਪਲ