ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਸਬੰਧੀ ਕਰਵਾਇਆ ਸੈਮੀਨਾਰ
ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਕੀਤਾ ਜਾਗਰੂਕ

ਐਸ.ਏ.ਐਸ. ਨਗਰ 3 ਜੂਨ (ਗੁਰਵਿੰਦਰ ਸਿੰਘ ਮੋਹਾਲੀ)
ਸਬ ਡਿਵੀਜ਼ਨ ਸਾਂਝ ਕੇਂਦਰ ਸਿਟੀ-2 ਦੇ ਇੰਚਾਰਜ ਇੰਸਪੈਕਟਰ ਬਲਬੀਰ ਕੌਰ, ਥਾਣਾ ਸਾਂਝ ਕੇਂਦਰ ਫੇਜ਼-8 ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਦੀ ਅਗਵਾਈ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਵਿਖੇ ਮੁੱਖ ਅਧਿਆਪਕਾ ਨਵਕਿਰਨ ਦੇ ਸਹਿਯੋਗ ਨਾਲ ਸਟੂਡੈਂਟਸ ਪੁਲਿਸ ਕੈਡਿਟ ਪ੍ਰੋਗਰਾਮ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਏ.ਐਸ.ਆਈ ਜਨਕ ਰਾਜ ਨੇ ਦੱਸਿਆ ਕਿ ਇਹ ਸੈਮੀਨਾਰ ਜਿਲਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਐਸ.ਪੀ. ਸ੍ਰੀ ਵਰੁਣ ਸ਼ਰਮਾ ਤੇ ਡੀ.ਐਸ.ਪੀ. ਮਨਜੀਤ ਸਿੰਘ ਔਲਖ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਹੈ। ਸੈਮੀਨਾਰ ਵਿੱਚ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਾਂਝ ਕੇਂਦਰਾਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ, ਸ਼ਕਤੀ ਐਪ, ਟੂ ਨੋ ਯੂਅਰ ਪੁਲਿਸ ਐਪ, ਨਸ਼ਿਆਂ ਕਾਰਨ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ, ਸੜਕ ਸੁਰੱਖਿਆ ਤੇ ਟਰੈਫਿਕ ਨਿਯਮ, ਕਦਰਾਂ-ਕੀਮਤਾਂ, ਹਮਦਰਦੀ, ਵੱਡਿਆਂ ਦਾ ਆਦਰ, ਅਨੁਸ਼ਾਸਨ/ਧੀਰਜ ਬਣਾਈ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮਹਿਲਾ ਸਿਪਾਹੀ ਰਵਨੀਤ ਕੌਰ, ਮਹਿਲਾ ਸਿਪਾਹੀ ਹਰਦੀਪ ਕੌਰ, ਮਹਿਲਾ ਸਿਪਾਹੀ ਹਰਜੀਤ ਕੌਰ, ਸਿਪਾਹੀ ਸਤਨਾਮ ਸਿੰਘ, ਸਿਪਾਹੀ ਜਸਵਿੰਦਰ ਸਿੰਘ, ਸਿਪਾਹੀ ਜਸਪ੍ਰੀਤ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ ਵੀ ਮੌਜੂਦ ਸੀ.
ਮਨੌਲੀ ਵਿਖੇ ਸਟੂਡੈਂਟਸ ਪੁਲਿਸ ਕੈਡਿਟ ਸੈਮੀਨਾਰ ਦਾ ਦ੍ਰਿਸ਼।