ਚੰਡੀਗੜ ਪ੍ਸ਼ਾਸਨ 40 ਹੋਰ ਸੈਮੀ ਡੀਲਕਸ ਬੱਸਾਂ ਖਰੀਦੇਗਾ

ਚੰਡੀਗੜ (ਗੁਰਵਿੰਦਰ ਸਿੰਘ ਮੋਹਾਲੀ )
: ਚੰਡੀਗੜ੍ਹ ਪ੍ਸ਼ਾਸਨ ਨੇ ਲਾਂਗ ਰੂਟਾਂ ਦਾ ਸਫਰ ਸੁਖਦਾਈ ਬਣਾਉਣ ਲਈ 40 ਸੈਮੀ ਡੀਲਕਸ ਬੱਸਾਂ ਹੋਰ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਲਈ ਪ੍ਸ਼ਾਸਨ ਨੇ ਪ੍ਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਂਸਪੋਰਟ ਵਿਭਾਗ ਨੂੰ ਇਸ ਦੀ ਅਪਰੂਵਲ ਦਿੱਤੀ ਗਈ ਹੈ। ਵਿਭਾਗ ਦੀਆਂ ਇਹ ਸਾਰੀਆਂ ਬੱਸਾਂ ਦਿੱਲੀ, ਪੰਜਾਬ, ਹਿਮਾਚਲ, ਰਾਜਸਥਾਨ ਅਤੇ ਯੂ. ਪੀ. ਦੇ ਕੁਝ ਸ਼ਹਿਰਾਂ ਲਈ ਚਲਾਈਆਂ ਜਾਣਗੀਆਂ।ਅਸਲ 'ਚ ਵਿਭਾਗ ਨੇ ਕੁੱਲ 120 ਬੱਸਾਂ ਲਾਂਗ ਰੂਟਾਂ ਲਈ ਖਰੀਦਣ ਦਾ ਫੈਸਲਾ ਲਿਆ ਹੈ, ਜਿਸ 'ਚ ਵਿਭਾਗ ਨੂੰ ਟਾਟਾ ਮੋਟਰਸ ਤੋਂ 38 ਦੇ ਕਰੀਬ ਬੱਸਾਂ ਦੀ ਡਲਿਵਰੀ ਮਿਲ ਗਈ ਹੈ। ਇਸ ਤੋਂ ਇਲਾਵਾ 40 ਬੱਸਾਂ ਲੇਲੈਂਡ ਤੋਂ ਵੀ ਲੈਣੀਆਂ ਹਨ, ਜਿਸ ਲਈ ਆਰਡਰ ਕੀਤਾ ਹੋਇਆ ਹੈ। ਟਰਾਂਸਪੋਰਟ ਸਕੱਤਰ ਅਜੇ ਸਿੰਗਲਾ ਨੇ ਦੱਸਿਅ ਕਿ ਉਨ੍ਹਾਂ ਨੇ 40 ਹੋਰ ਬੱਸਾਂ ਖਰੀਦਣ ਦੀ ਪ੍ਕਿਰਿਆ ਸ਼ੁਰੂ ਕਰ ਦਿੱਤੀ ਹੈ। ਲਾਂਗ ਰੂਟਾਂ ਲਈ ਉਨ੍ਹਾਂ ਕੋਲ ਪਾਸ ਪਰਮਿਟ ਹੈ। ਇਹੀ ਕਾਰਨ ਹੈ ਕਿ ਉਹ ਸਾਰੇ ਪਰਮਿਟਾਂ ਦੇ ਇਸਤੇਮਾਲ ਲਈ ਇਹ ਬੱਸਾਂ ਖਰੀਦਣ ਜਾ ਰਹੇ ਹਨ।