ਭਾਈਚਾਰਕ ਸਾਂਝ ਦਾ ਤਿਉਹਾਰ-
ਈਦ-ਉਲ-ਫਿਤਰ ਦੀ ਨਮਾਜ਼ ਜਾਮਾਂ ਮਸ਼ਜਿਦ ਭਵਾਨੀਗੜ ਵਿਖੇ ਕੀਤੀ ਅਦਾ

ਭਵਾਨੀਗੜ ਚੰਨੋਂ ੫ (ਗੁਰਵਿੰਦਰ ਸਿੰਘ )ਸਥਾਨਿਕ ਸਹਿਰ ਭਵਾਨੀਗੜ ਦੀ ਜਾਮਾਂ ਮਸ਼ਜਿਦ ਵਿਖੇ ਇਲਾਕਾ ਨਿਵਾਸੀ ਮੁਸਲਿਮ ਭਰਾਵਾ ਵੱਲੋ ਈਦ ਦੀ ਨਮਾਜ਼ ਬੜੇ ਉਤਸਾਹ ਨਾਲ ਅਦਾ ਕੀਤੀ ਗਈ।ਇਸ ਸਮੇ ਇਮਾਮ ਮੋਲਾਨਾ ਅਸਜ਼ਦ ਨੇ ਈਦ ਦੀ ਨਮਾਜ਼ ਪੜਾਉਣ ਤੋ ਬਾਅਦ ਆਪਣੀ ਤਕਰੀਰ ਵਿੱਚ ਦੱਸਿਆ ਕਿ ਨਬੀ-ਏ ਅਕਰਮ ਅਲੀ ਅਸਲਾਤੋ ਅਸਲਾਮ ਨੇ ਫਰਮਾਇਆ ਕਿ ਤੁਸੀ ਹਰ ਸਖਸ ਭਾਵੇ ਤੁਸੀ ਉਸ ਨੂੰ ਨਹੀ ਜਾਣਦੇ ਉਸ ਦੀ ਹਰ ਸੰਭਵ ਮਦਦ ਕਰੋ ਆਪਸੀ ਪਿਆਰ ਮੁਹੱਬਤ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੋ,ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰੋ,ਜੋ ਤੁਸੀ ਆਪਣੇ ਲਈ ਪਸੰਦ ਕਰਦੇ ਹੋ ਉਹ ਆਪਣੇ ਭਾਈਆ ਲਈ ਵੀ ਪਸੰਦ ਕਰੋ।ਇਸ ਸਮੇ ਰਣਜੀਤ ਸਿੰਘ ਤੂਰ ਸੂਬਾ ਸਕੱਤਰ ਕਾਂਗਰਸ ਕਮੇਟੀ ਨੇ ਆਖਿਆ ਕਿ ਮੈ ਕਾਗਰਸ ਪਾਰਟੀ ਦਾ ਸੇਵਾਦਾਰ ਹੋਣ ਕਰਕੇ ਮੁਸਲਿਮ ਭਾਈਚਾਰੇ ਦੀਆਂ ਖੁਸੀਆਂ ਵਿੱਚ ਸਾਮਿਲ ਹੋਣ ਆਇਆ ਹਾਂ ਮੈ ਇਸ ਈਦ ਦੇ ਪਵਿੱਤਰ ਮੌਕੇ ਤੇ ਸਾਰੇ ਦੇਸ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਸਾਡਾ ਆਪਸੀ ਪਿਆਰ ਅਤੇ ਸਾਂਝ ਬਣੀ ਰਹੇ।ਇਸ ਮੌਕੇ ਡਾਂ; ਖਾਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬੱਚਿਆ ਨੂੰ ਵੱਧ ਤੋ ਵੱਧ ਦੀਨੀ ਅਤੇ ਦੁਨੀਆਵੀ ਤਲੀਮ ਦਿਵਾਉਣ ਦੀ ਗੱਲ ਕਹੀ।ਇਸ ਸਮੇ ਲੋਕ ਭਲਾਈ ਮੁਸਲਿਮ ਸੁਸ਼ਾਇਟੀ ਦੇ ਪ੍ਰਧਾਨ ਮਿੱਠੂ ਖਾਨ ਸਾਰੇ ਭਰਾਵਾ ਦਾ ਇੱਥੇ ਪਹੁੰਚਣ'ਤੇ ਧੰਨਵਾਦ ਕੀਤਾ।ਇਸ ਸਮੇ ਬਿੱਟੂ ਖਾਨ ਪ੍ਰਧਾਨ ਮੁਸਲਿਮ ਕਮੇਟੀ,ਹਾਜੀ ਦਰਸਨ ਖਾਨ,ਜਹਿਦ ਖਾਨ,ਮਨੀ ਖਾਨ ਸਕਰੋਦੀ,ਸਲੀਮ ਖਾਨ ਗਾਂਧੀ, ਮੇਲਾ ਖਾਨ,ਸਰਫਰੋਸ਼ ਖਾਨ,ਕਰਨ ਖਾਨ,ਮੁਸਤਾਕ ਖਾਨ ਅਤੇ ਆਲੇ-ਦੁਆਲੇ ਦੇ ਪਿੰਡਾਂ ਦਾ ਮੁਸਲਿਮ ਭਾਈਚਾਰਾ ਹਾਜਰ ਸੀ।