ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਾਇਆ 4 ਰੋਜਾ ਵਿਦਿੱਅਕ ਟੂਰ

ਭਵਾਨੀਗੜ { ਗੁਰਵਿੰਦਰ ਸਿੰਘ }
ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਮਾਨਸਿਕ ਅਤੇ ਬੋਧਿਕ ਵਿਕਾਸ ਲਈ ਬੱਚਿਆਂ ਨੂੰ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਲੈਜਾਕੇ ਉਹਨਾਂ ਨੂੰ ਉਥੋ ਦੇ ਕਲਚਰ ਬਾਰੇ ਜਾਣਕਾਰੀ ਦੇਣਾ ਅਤੇ ਪੜਹਾਈ ਦੀ ਮਸ਼ਰੂਫੀਅਤ ਵਿੱਚੋਂ ਰਾਹਤ ਮਹਿਸੂਸ ਕਰਵਾਉਣ ਦੇ ਮੰਤਵ ਨਾਲ ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਦੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਵਿੱਚ ਛੇਵੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮਨਾਲੀ ਦੇ ਚਾਰ ਦਿਨਾਂ ਟੂਰ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਕਈ ਤਰ੍ਹਾਂ ਦੀਆਂ ਕੈਂਪ ਗਤੀਵਿਧੀਆਂ ਜ਼ਿੱਪ ਲਾਈਨ, ਬਰਮਾ ਬ੍ਰਿਜ, ਕਮਾਂਡੋ ਨੈੱਟ, ਵੂਡਨ ਕੇਵ , ਟਾਇਰ ਨੈੱਟ, ਟੱਗ ਆੱਫ ਵਾਰ, ਬੋਨ ਫਾਇਰ ਅੇਤ ਟ੍ਰੈਕਿੰਗ ਦਾ ਮਜ਼ਾ ਲਿਆ।ਇਸ ਤੋਂ ਇਲਾਵਾ ਹਡਿੰਬਾ ਮੰਦਰ ਦੇ ਦਰਸ਼ਨ ਕੀਤੇ ਅਤੇ ਮਾਲਰੋਡ ਦੀ ਸੈਰ ਵੀ ਕੀਤੀ। ਬੱਚਿਆਂ ਨੇ ਹਿਮਾਚਲ ਦੇ ਗੱਦੀ ਲੋਕਾਂ ਦੇ ਰਹਿਣਖ਼ਸਹਿਣ ਨੂੰ ਨੇੜਿਓ ਮਹਿਸੂਸ ਕਰਨ ਲਈ ਜੰਗਲ ਕੂਕਿੰਗ ਗਤੀਵਿਧੀ ਕੀਤੀ ਜਿਸਦੇ ਰਾਹੀਂ ਉਹਨਾਂ ਨੇ ਗੱਦੀ ਲੋਕਾਂ ਦੇ ਸੰਘਰਸ਼ਮਈ ਜੀਵਨ ਤੇ ਕਠਿਨਾਈਆਂ ਨੂੰ ਦਿਲੋਂ ਮਹਿਸੂਸ ਕੀਤਾ। ਸਾਰੇ ਵਿਦਿਆਰਥੀਆਂ ਨੇ ਇਸ ਟੂਰ ਦਾ ਖੂਬ ਅਨੰਦ ਮਾਣਿਆ। ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਕਿਹਾ ਕਿ ਅਜਿਹੇ ਟੂਰ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ ਉੱਥੇ ਹੀ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰਦੇ ਹਨ।
ਵਿਦਿੱਅਕ ਟੂਰ ਦੋਰਾਨ ਵਿਦਿਆਰਥੀ ਹਿਮਾਚਲ ਦੀਆਂ ਪਹਾੜੀਆਂ ਦਾ ਆਨੰਦ ਮਾਣਦੇ ਹੋਏ ।