ਭਵਾਨੀਗੜ { ਗੁਰਵਿੰਦਰ ਸਿੰਘ }
ਹਰ ਸਾਲ ਦੀ ਤਰਾਂ ਇਸ ਸਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਵਾਰਡ ਨੰਬਰ ਤਿੰਨ ਗੁਰੁ ਨਾਨਕ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਨੋਜਵਾਨਾਂ ਵਲੋ ਲਗਾਈ ਗਈ। ਇਸ ਮੋਕੇ ਕੜਾਕੇ ਦੀ ਪੈਦੀ ਗਰਮੀ ਕਾਰਨ ਆਮ ਰਾਹਗਿਰਾਂ ਵਲੋ ਜਿਥੇ ਜਲ ਛਕਿਆ ਉਥੇ ਹੀ ਸਿਆਣੇ ਅਤੇ ਨੇੜਲੇ ਦੁਕਾਨਦਾਰਾਂ ਨੋਜਵਾਨਾਂ ਵਲੋ ਕੀਤੇ ਜਾਂਦੇ ਐਸੇ ਉਪਰਾਲਿਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਗਲੇ ਸਾਲ ਉਹ ਨਿੱਜੀ ਤੋਰ ਤੇ ਨੋਜਵਾਨਾਂ ਨੂੰ ਸਹਿਯੋਗ ਜਰੂਰ ਦੇਣਗੇ ਤਾਂ ਕਿ ਨਿੱਕੀ ਉਮਰੇ ਨੋਜਵਾਨਾਂ ਵਿੱਚ ਸਮਾਜ ਸੇਵਾ ਦੀ ਭਾਵਨਾ ਬਣੀ ਰਹੇ । ਇਸ ਮੋਕੇ ਛਬੀਲ ਲਾਉਣ ਵਾਲੇ ਨੋਜਵਾਨਾਂ ਵਿੱਚ ਜਿਥੇ ਸੰਦੀਪ ਕੁਮਾਰ ਤੇ ਨੀਟੂ ਸ਼ਰਮਾਂ ਮੋਜੂਦ ਸਨ ਉਥੇ ਹੀ ਅਜੇ ਮਹਿਰਾ, ਮੁਕੇਸ਼ ਕੋਸ਼ਲ, ਗੋਤਮ, ਪਵਨ ਮਹਿਰਾ, ਗੁਰਦੀਪ ਸਿੰਘ, ਸੰਦੀਪ ਕੁਮਾਰ, ਹਸਮੁੱਖ ਸਿੰਘ, ਹਰਮਨ ਸਿੰਘ, ਹੇਵਨ ਸ਼ਰਮਾਂ, ਗੈਵੀ ਮਹਿਰਾ, ਕਰਮਜੀਤ ਸਿੰਘ ਤੋ ਇਲਾਵਾ ਹੋਰ ਨੋਜਵਾਨ ਵੀ ਮੋਜੂਦ ਸਨ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਉਣ ਮੋਕੇ ਨੋਜਵਾਨ ।