ਭਵਾਨੀਗੜ, 10 ਜੂਨ (ਗੁਰਵਿੰਦਰ ਸਿੰਘ)- ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਵਿਖੇ ਕਰਵਾਏ ਗਏ ਦਸ ਰੋਜਾ ਸਮਰ ਕੈਂਪ ਦਾ ਬੱਚਿਆਂ ਨੇ ਖੂਬ ਅਨੰਦ ਮਾਣਿਆ।ਕੈਂਪ ਵਿੱਚ ਪ੍ਰੈਪ-2 ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆ ਗਈਆਂ। ਸੋਮਵਾਰ ਨੂੰ ਕੈਂਪ ਦੇ ਅਖੀਰਲੇ ਦਿਨ ਰੰਗਾਰੰਗ ਪ੍ਰੋਗਰਾਮ ਦਾ ਅਾਯੋਜਨ ਕੀਤਾ ਗਿਆ,ਜਿਸ ਵਿੱਚ ਬੱਚਿਆਂ ਨੇ ਕਈ ਤਰ੍ਹਾਂ ਦੇ ਨ੍ਰਿਤ,ਡਾਂਸ ਅਤੇ ਗੀਤ-ਸੰਗੀਤ ਪੇਸ਼ ਕੀਤੇ। ਇਸ ਦੌਰਾਨ ਆਰਟ ਐਂਡ ਕਰਾਫਟ ਅਤੇ ਕੂਕਿੰਗ ਵਿੱਚ ਬੱਚਿਆਂ ਵੱਲੋਂ ਸਿੱਖ ਕੇ ਬਣਾਈਆਂ ਗਈਆਂ ਵਸਤੂਆਂ ਤੇ ਵਿਅੰਜਨਾਂ ਦੀ ਵੀ ਇੱਕ ਪ੍ਦਰਸ਼ਨੀ ਲਗਾਈ ਗਈ। ਇਸ ਤੋਂ ਇਲਾਵਾ ਬੱਚਿਆਂ ਨੇ ਨ੍ਰਿਤ ਅਤੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋਏ ਤੈਰਾਕੀ ਦਾ ਅਨੰਦ ਮਾਣਿਆ। ਛੋਟੇ ਬੱਚਿਆਂ ਨੇ ਸਕੇਟਿੰਗ ਕਰਦੇ ਹੋਏ ਨ੍ਰਿਤ ਕਰਦਿਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਕੈਂਪ ਦੌਰਾਨ ਟਾਈ ਕਵਾਡੋਂ ਦੇ ਜਰੀਏ ਬੱਚਿਆਂ ਨੂੰ ਆਤਮ ਰੱਖਿਆ ਦੇ ਦਾਅਪੇਚ ਸਿਖਾਏ ਗਏ।ਇਸ ਤੋਂ ਇਲਾਵਾ ਬੱਚਿਆਂ ਨੇ ਕ੍ਰਿਕਟ, ਹਾਕੀ, ਤੀਰਅੰਦਾਜ਼ੀ, ਬਾਕਸਿੰਗ, ਬਾਸਕਟ ਬਾਲ ਆਦਿ ਖੇਡਾਂ ਦੀਆਂ ਤਕਨੀਕੀ ਬਾਰੀਕੀਆਂ ਸਿੱਖ ਕੇ ਆਪਣੀ ਖੇਡ ਵਿੱਚ ਨਿਖਾਰ ਲਿਆਂਦਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੀਨੂ ਸੂਦ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨੇੜਤਾ ਦੇ ਸਬੰਧ ਕਾਇਮ ਕਰਕੇ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨਾ ਹੁੰਦਾ ਹੈ। ਸਕੂਲ ਪ੍ਬੰਧਕ ਕਮੇਟੀ ਦੇ ਚੈਅਰਮੈਨ ਅਨਿਲ ਮਿੱਤਲ ਤੇ ਆਸ਼ਿਮਾ ਮਿੱਤਲ ਨੇ ਕਿਹਾ ਕਿ ਸਮਰ ਕੈਪ ਇੱਕ ਅਜਿਹਾ ਮੌਕਾ ਹੁੰਦਾ ਹੈ ਜਿਸ ਦੌਰਾਨ ਵਿਦਿਆਰਥੀ ਵੱਖ ਵੱਖ ਤਰਾਂ ਦੀਆਂ ਕਲਾਵਾਂ ਸਿੱਖਣ ਦੇ ਨਾਲ ਆਪਸੀ ਮਿਲਵਰਤਨ ਦੇ ਗੁਣ ਵੀ ਸਿੱਖਦੇ ਹਨ।ਉਨਾਂ ਦੱਸਿਆ ਕਿ ਵਿਅੰਜਨ ਬਣਾਉਣ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਭਾਗ ਲਿਆ ਜਿਸ ਵਿੱਚ ਰਿਤੂ ਗਰਗ ਨੇ ਪਹਿਲਾ, ਜਤਿੰਦਰ ਕੌਰ ਨੇ ਦੂਜਾ ਅਤੇ ਨਿਧੀ, ਮਮਤਾ ਵਰਮਾ ਅਤੇ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਿਨ੍ਹਾਂ ਨੂੰ ਸਕੂਲ ਵੱਲੋਂ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। .
ਸਮਰ ਕੈਪ ਦੌਰਾਨ ਪ੍ਦਰਸ਼ਨੀ ਦੇਖਦੇ ਮਾਪੇ।