ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਉਰਸ ਭਲਕੇ 13 ਜੂਨ ਨੂੰ
ਚਾਦਰ ਦੀ ਰਸਮ ਸ਼ਾਮ ਪੰਜ ਵਜੇ :- ਗੱਦੀ ਨਸ਼ੀਨ ਬਾਬਾ ਭੋਲਾ ਖਾਂਨ

ਭਵਾਨੀਗੜ { ਗੁਰਵਿੰਦਰ ਸਿੰਘ } ਹਰ ਸਾਲ ਦੀ ਤਰਾਂ ਇਸ ਸਾਲ ਵੀ ਪੀਰ ਸਇਅਦ ਖਾਂਨਗਾਹ ( ਸਖੀ ਸਰਬਰ ਪੀਰ ਲੱਖ ਦਾਤਾ ਜੀ ) ਜਿਸ ਨੂੰ ਬਾਬਾ ਪੀਰ ਦੇ ਨਾਮ ਨਾਲ ਵੀ ਜਾਂਣਿਆ ਜਾਂਦਾ ਹੈ ਵਿਖੇ ਸਲਾਨਾ ਉਰਸ ਭਲਕੇ ਮਿਤੀ 13 ਜੂਨ 2019 ਨੂੰ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਬਾਬਾ ਪੀਰ ਭਵਾਨੀਗੜ ਵਿਖੇ ਹਰ ਵੀਰਵਾਰ ਨੂੰ ਹਰ ਵਰਗ ਦੇ ਲੋਕ ਬੜੀ ਸ਼ਰਧਾ ਅਤੇ ਭਾਵਨਾਂ ਨਾਲ ਮੱਥਾ ਟੇਕਣ ਆਉਦੇ ਹਨ ਅਤੇ ਇਲਾਕਾ ਭਵਾਨੀਗੜ ਦੇ ਹਰ ਵਰਗ ਅਤੇ ਹਰ ਜਾਤੀ ਨਾਲ ਸਬੰਧਤ ਸ਼ਰਧਾਲੂ ਬਿਨਾਂ ਕਿਸੇ ਭੇਦ ਭਾਵ ਦੇ ਆਪਣੀ ਆਸਥਾ ਰੱਖਦੇ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਲੈਦੇ ਹਨ। ਇਸ ਸਬੰਧੀ ਅੱਜ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਲਾਨਾ ਉਰਸ ਮਨਾਉਣ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੀਰ ਸਖੀ ਸਰਬਰ ਲੱਖ ਦਾਤਾ ਜੀ ਦਾ ਸਲਾਨਾਂ ਉਰਸ ੧੩ ਜੂਨ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਚਾਦਰ ਦੀ ਰਸਮ ਸ਼ਾਂਮ ਪੰਜ ਵਜੇ ਹੋਵੇਗੀ ਅਤੇ ਸ਼ਾਮ 6 ਵਜੇ ਪੰਜਾਬ ਦੇ ਮਸ਼ਹੂਰ ਕਵਾਲ ਬਾਬਾ ਜੀ ਦਾ ਹਰ ਸਾਲ ਵਾਂਗ ਗੁਣਗਾਨ ਕਰਨਗੇ। ਪੀਰਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਉਹਨਾਂ ਇਲਾਕਾ ਭਵਾਨੀਗੜ ਦੀ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਸੰਗਤ ਇਸ ਸਲਾਨਾ ਉਰਸ ਵਿੱਚ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਅਸਥਾਨ ਤੇ ਹਰ ਵਰਗ ਦੇ ਲੋਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਹਰ ਸਾਲ ਮਨਾਏ ਜਾਂਦੇ ਉਰਸ ਵਿੱਚ ਹਿੱਸਾ ਲੈਦੇ ਹਨ ਅਤੇ ਇਸ ਵਾਰ ਵੀ ਇਲਾਕੇ ਦੇ ਸਿਆਸੀ ਆਗੂ, ਧਾਰਮਿਕ ਆਗੂ ਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਬਾਬਾ ਜੀ ਦੇ ਦਰਬਾਰ ਵਿਖੇ ਪੁੱਜ ਕੇ ਜਿਥੇ ਬਾਬਾ ਜੀ ਦਾ ਅਸ਼ੀਰਵਾਦ ਲੈਣਗੇ।