ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਉਰਸ ਧੁਮ ਧਾਮ ਨਾਲ ਮਨਾਇਆ
ਚਾਦਰ ਦੀ ਰਸਮ ਮੈਡਮ ਦੀਪਾ ਸਿੰਗਲਾ ਵਲੋ ਅਦਾ ਕੀਤੀ ਗਈ

ਭਵਾਨੀਗੜ { ਗੁਰਵਿੰਦਰ ਸਿੰਘ } ਹਰ ਸਾਲ ਦੀ ਤਰਾਂ ਇਸ ਸਾਲ ਵੀ ਪੀਰ ਸਇਅਦ ਖਾਂਨਗਾਹ ( ਸਖੀ ਸਰਬਰ ਪੀਰ ਲੱਖ ਦਾਤਾ ਜੀ ) ਜਿਸ ਨੂੰ ਬਾਬਾ ਪੀਰ ਦੇ ਨਾਮ ਨਾਲ ਵੀ ਜਾਂਣਿਆ ਜਾਂਦਾ ਹੈ ਵਿਖੇ ਸਲਾਨਾ ਉਰਸ ਬਿਤੇ ਦਿਨੀ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਲਾਨਾ ਮੇਲੇ ਵਿੱਚ ਚਾਦਰ ਚੜਾਉਣ ਦੀ ਰਸਮ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਧਰਮ ਪਤਨੀ ਮੈਡਮ ਦੀਪਾ ਸਿੰਗਲਾ ਵਲੋ ਅਦਾ ਕੀਤੀ ਗਈ। ਉਪਰੰਤ ਮੈਡਮ ਸਿੰਗਲਾ ਵਲੋ ਲੰਗਰ ਵਿੱਚ ਜਾ ਕੇ ਰੋਟੀਆਂ ਪਕਾਉਣ ਦੀ ਸੇਵਾ ਵੀ ਕੀਤੀ aਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਪ੍ਰਦੀਪ ਕੱਦ ਨੇ ਕਿਹਾ ਕਿ ਬਾਬਾ ਬੀਰ ਜੀ ਦਾ ਅਸਥਾਨ ਸਮੁੱਚੇ ਭਵਾਨੀਗੜ ਵਾਸੀਆਂ ਦਾ ਧਾਰਮਿਕ ਅਤੇ ਪੁਰਾਤਨ ਅਸਥਾਨ ਹੈ ਉਹਨਾ ਜਿਥੇ ਮੈਡਮ ਸਿੰਗਲਾ ਦਾ ਬਾਬਾ ਜੀ ਦੀ ਦਰਗਾਹ ਤੇ ਪੱਜਣ ਤੇ ਜੀ ਆਇਆਂ ਕਿਹਾ ਉਥੇ ਹੀ ਗੱਦੀ ਨਸ਼ੀਨ ਬਾਬਾ ਭੋਲਾ ਖਾਂਨ ਦਾ ਧੰਨਵਾਦ ਵੀ ਕੀਤਾ ਜਿੰਨਾਂ ਉਹਨਾਂ ਨੂੰ ਇਹ ਸੁਭਾਗਾ ਸਮਾ ਦਿੱਤਾ। ਮੇਲੇ ਦੇ ਚਲਦਿਆਂ ਜਿਥੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਲੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਥੇ ਹੀ ਗੁਰੂ ਕੇ ਲੰਗਰ ਦੇਰ ਰਾਤ ਤੱਕ ਚਲਦੇ ਰਹੇ । ਸ਼ਾਮ ਹੁੰਦਿਆਂ ਹੀ ਮੁਹੰਮਦ ਸਲੀਮ ਕਵਾਲ ਮਲੇਰਕੋਟਲਾ ਵਲੋ ਤਕਰੀਬਨ ਤਿੰਨ ਚਾਰ ਘੰਟੇ ਰੰਗ ਬਨੀ ਰੱਖਿਆ । ਇਸ ਮੋਕੇ ਉਚੇਚੇ ਤੌਰ ਤੇ ਬਾਬਾ ਹੈਪੀ ਗੱਦੀ ਨਸ਼ੀਨ ਛਪਾਰ ਵੀ ਮੋਜੂਦ ਰਹੇ । ਸੰਗਤਾਂ ਵਿੱਚ ਕਾਂਗਰਸੀ ਆਗੂ ਜਗਤਾਰ ਨਮਾਦਾ, ਵਰਿੰਦਰ ਪੰਨਵਾਂ, ਗੁਰਪ੍ਰੀਤ ਕੰਧੋਲਾ, ਦਰਸ਼ਨ ਜੱਜ ਸਰਪੰਚ, ਹਾਕਮ ਸਿੰਘ, ਰਾਝਾਂ ਸਿੰਘ , ਗਿੰਨੀ ਕੱਦ, ਕੁਲਵਿੰਦਰ ਸਿੰਘ ਮਾਝਾ, ਵਿੱਕੀ ਐਮ ਸੀ, ਗੋਪਾਲ ਪਤੰਗਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਮੋਜੂਦ ਸਨ।
ਚਾਦਰ ਦੀ ਰਸਮ ਅਦਾ ਕਰਦੇ ਮੈਡਮ ਸਿੰਗਲਾ ਤੇ ਬਾਬਾ ਭੋਲਾ ਖਾਂ