ਭਵਾਨੀਗੜ੍ 14 ਜੂਨ (ਗੁਰਵਿੰਦਰ ਸਿੰਘ)- ਬੇਸ਼ੱਕ ਫ਼ਤਿਹਵੀਰ ਦੀ ਬੋਰਵੈੱਲ 'ਚ ਡਿਗਣ ਨਾਲ ਹੋਈ ਮੌਤ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਸਬ ਡਵੀਜ਼ਨ ਭਵਾਨੀਗੜ ਵਿਖੇ ਪ੍ਰਸ਼ਾਸਨ ਅਜੇ ਵੀ ਖੁੱਲੇ ਪਏ ਬੋਰਵੈਲਾਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਿਹਾ ਜਿਸ ਕਰਕੇ ਹੁਣ ਭਵਾਨੀਗੜ ਵਿੱਚ ਵੀ ਭਗਵਾਨਪੁਰ ਵਰਗਾ ਮੰਦਭਾਗਾ ਹਾਦਸਾ ਵਾਪਰ ਸਕਦਾ ਹੈ। ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿੱਚ ਪਾਣੀ ਦੀ ਸਰਕਾਰੀ ਟੈਂਕੀ ਵਿੱਚ ਲਗਪਗ ੫-੬ ਸਾਲ ਪਹਿਲਾਂ ਨਵਾਂ ਬੋਰਵੈੱਲ ਪੁੱਟ ਕੇ ਲਾਈ ਗਈ ਪਾਣੀ ਵਾਲੀ ਮੋਟਰ ਤੋਂ ਬਾਅਦ ਪੁਰਾਣੇ ੯ ਇੰਚੀ ਬੋਰਵੈੱਲ ਨੂੰ ਬੰਦ ਕਰਨ ਦੀ ਕਿਸੇ ਨੇ ਅਜੇ ਤਕ ਕੋਸ਼ਿਸ਼ ਨਹੀਂ ਕੀਤੀ।ਜਦੋਂਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਅਜਿਹੇ ਖੁੱਲੇ ਪਏ ਬੋਰਵੈਲਾਂ ਦੇ ਮੂੰਹ ਬੰਦ ਕਰਨ ਦੇ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਉਕਤ ਟੈਂਕੀ ਵਾਲੀ ਥਾਂ 'ਤੇ ਚੌਕੀਦਾਰ ਅਤੇ ਬਾਗੜੀਆ ਲੁਹਾਰਾਂ ਦੇ ਪਰਿਵਾਰ ਰਹਿ ਰਹੇ ਹਨ ਤੇ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਅਕਸਰ ਇਸ ਖੁੱਲ੍ਹੇ ਪਾਈਪ ਦੇ ਨੇੜੇ ਖੇਡਦੇ ਰਹਿੰਦੇ ਹਨ। ਇਥੇ ਰਹਿੰਦੇ ਚੌਕੀਦਾਰ ਦੀ ਪਤਨੀ ਰਾਜਵੰਤੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਥਾਂ 'ਤੇ ਰਹਿ ਰਹੇ ਹਨ ਪਰ ਇਸ ਖੁੱਲੇ ਬੋਰਵੈੱਲ ਨੂੰ ਬੰਦ ਕਰਨ ਲਈ ਹੁਣ ਤੱਕ ਕਿਸੇ ਅਧਿਕਾਰੀ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।ਇਸ ਸਬੰਧੀ ਜਦੋ ਪੱਤਰਕਾਰਾਂ ਦੀ ਟੀਮ ਮੋਕੇ ਤੇ ਪੁੱਜੀ ਤਾਂ ਮੋਕੇ ਤੇ ਵਾਟਰ ਸਪਲਾਈ ਵਿਭਾਗ ਦੇ ਜੇ.ਈ ਖੁੱਦ ਇਸ ਖੁੱਲੇ ਬੋਰਨ ਨੂੰ ਪਲੱਗ ਕਰਕੇ ਬੰਦ ਕਰਵਾ ਰਹੇ ਸਨ। ਇਸ ਮੋਕੇ ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤੋ ਬਾਅਦ ਉਹ ਖੁੱਦ ਜਾ ਕੇ ਵੇਖ ਰਹੇ ਹਨ ਅਤੇ ਜਿਥੇ ਵੀ ਕੋਈ ਬੋਰਵੈਲ ਖੁੱਲਾ ਪਾਇਆ ਗਿਆ ਉਸ ਨੂੰ ਬੰਦ ਕਰਵਾਉਣਗੇ। ਇਸ ਸਬੰਧੀ ਮੋਜੂਦਾ ਸਰਪੰਚ ਦੇ ਪਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੋਰ ਵਾਟਰ ਸਪਲਾਈ ਵਿਭਾਗ ਦੇ ਅਧੀਨ ਹੈ ਪਰ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਅਗਰ ਉਹਨਾਂ ਨੂੰ ਇਸ ਸਬੰਧੀ ਕੁੱਝ ਪਤਾ ਲਗਦਾ ਤਾਂ ਉਹ ਜਰੂਰ ਬੰਦ ਕਰਵਾਉਦੇ ਅਤੇ ਅੱਗੋ ਵੀ ਲੋਕ ਹਿੱਤਾਂ ਦੇ ਕੰਮਾਂ ਲਈ ਕਦੇ ਕੋਤਾਹੀ ਨਾ ਵਰਤਣਗੇ ਤੇ ਨਾ ਹੀ ਵਰਤਣ ਦੇਣਗੇ। ਓਧਰ ਜਦੋਂ ਖੁੱਲੇ ਬੋਰਵੈੱਲ ਬਾਰੇ ਐੱਸ. ਡੀ.ਐੱਮ. ਭਵਾਨੀਗੜ ਦੇ ਧਿਆਨ ਵਿੱਚ ਗੱਲ ਲਿਆਉਣੀ ਚਾਹੀ ਤਾਂ ਕਈ ਬਾਰ ਫੋਨ ਕਰਨ 'ਤੇ ਵੀ ਜਨਾਬ ਨੇ ਫੋਨ ਚੱਕਣ ਦੀ ਜਹਿਮਤ ਨਹੀਂ ਕੀਤੀ ।
ਖੁੱਲਾ ਪਿਆ ਬੋਰਵੈਲ , ਬੰਦ ਕੀਤਾ ਬੋਰਵੈਲ।