ਭਵਾਨੀਗੜ, 17 ਜੂਨ (ਗੁਰਵਿੰਦਰ ਸਿੰਘ)
- ਸ਼ਹਿਰ ਵਿੱਚ ਅੱਜ ਇੱਕ ਸਾਬਕਾ ਫੌਜੀ ਦਾ ਮੋਟਰਸਾਈਕਲ 'ਤੇ ਟੰਗਿਆ ਨਗਦੀ ਵਾਲਾ ਬੈਗ ਦਿਨ ਦਿਹਾੜੇ ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ 50 ਹਜ਼ਾਰ ਰੁਪਏ ਤੇ ਬੈਂਕ ਦੀ ਕਾਪੀ ਸਮੇਤ ਹੋਰ ਜ਼ਰੂਰੀ ਕਾਗਜ਼ਾਤ ਸਨ।ਇਸ ਸਬੰਧੀ ਪਿੰਡ ਬਾਲਦ ਕਲਾਂ ਵਾਸੀ ਰਿਟਾਇਰਡ ਸੂਬੇਦਾਰ ਛੱਜੂ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਸੰਗਰੂਰ ਰੋਡ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ 'ਚੋਂ 50 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ ਤੇ ਪੈਮੇਟ ਨੂੰ ਹੈੰਡ ਬੈਗ ਵਿੱਚ ਪਾ ਕੇ ਉਹ ਬਾਜਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਅੱਗੇ ਮੋਟਰਸਾਇਕਲ 'ਤੇ ਬੈਗ ਟੰਗ ਕੇ ਖ੍ਰੀਦਦਾਰੀ ਕਰਨ ਲੱਗ ਪਿਆ। ਇਸੇ ਦੌਰਾਨ ਜਦੋਂ ਉੱਹ ਕੁੱਝ ਮਿੰਟਾਂ ਬਾਅਦ ਦੁਕਾਨ 'ਚੋਂ ਬਾਹਰ ਆਇਆ ਤਾਂ ਮੋਟਰਸਾਇਕਲ ਤੋਂ ਗਾਇਬ ਹੋਏ ਬੈਗ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਇਸ ਸਬੰਧੀ ਕਾਫੀ ਦੇਖ ਭਾਲ ਕਰਨ 'ਤੇ ਵੀ ਚੋਰੀ ਹੋਏ ਬੈਗ ਬਾਰੇ ਕੋਈ ਸੂਹ ਹੱਥ ਨਾ ਲੱਗ ਸਕੀ। ਇਸ ਸਬੰਧੀ ਸੂਚਿਤ ਮਿਲਣ 'ਤੇ ਪੁਲਸ ਨੇ ਮੇਨ ਬਾਜਾਰ ਵਿੱਚ ਪਹੁੰਚ ਕੇ ਦੁਕਾਨਾਂ 'ਤੇ ਲੱਗੇ ਸੀਸੀ ਟੀਵੀਜ਼ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਗਿਆ ਪਰ ਕੁੱਝ ਵੀ ਹਾਸਲ ਨਾ ਹੋ ਸਕਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।