ਗੁਰਮਿੰਦਰ ਸਿੰਘ ਹੌਲਦਾਰ ਤੋਂ ਬਣੇ ਏ ਐੱਸ ਆਈ
ਦੋਸਤਾਂ ਮਿੱਤਰਾਂ ਵਲੋਂ ਖੁਸ਼ੀ ਦਾ ਪ੍ਗਟਾਵਾ

ਐੱਸਏਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ}
ਬੀਤੇ ਦਿਨੀਂ ਮੋਹਾਲੀ ਪੁਲੀਸ ਵਿਭਾਗ ਵੱਲੋਂ ਹੌਲਦਾਰਾਂ ਨੂੰ ਏ ਐਸ ਆਈ ਪ੍ਮੋਟ ਕਰਨ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਦੇ ਤਹਿਤ ਹੌਲਦਾਰ ਗੁਰਮਿੰਦਰ ਸਿੰਘ ਨੂੰ ਪਦ ਉੱਨਤ ਕਰ ਕੇ ਏ ਐੱਸ ਆਈ ਬਣਾ ਦਿੱਤਾ ਗਿਆ ਮਿਲੀ ਪ੍ਮੋਸ਼ਨ ਤਹਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਸੁਖਦੇਵ ਸਿੰਘ ਦੇ ਸਟਾਰ ਲਗਾਏ ਗਏ ਹਾਜ਼ਰ ਸਟਾਫ ਤੋਂ ਇਲਾਵਾ ਭਾਗ ਸਿੰਘ ਜੁਝਾਰ ਸਿੰਘ ਨਾਗਰਾ ਸਮਾਜ ਸੇਵੀ ਲੱਕੀ ਅਟਵਾਲ ਰਜਿੰਦਰ ਪਠਾਣੀਆਂ ਸੋਨੂੰ ਚਾਵਲਾ ਵੱਲੋਂ ਏਐੱਸਆਈ ਸੁਖਦੇਵ ਸਿੰਘ ਨੂੰ ਵਧਾਈ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੁਰਮਿੰਦਰ ਸਿੰਘ ਨੇ ਕਿਹਾ ਕਿ ਉਹ ਲੰਮੇ ਇੰਤਜ਼ਾਰ ਤੋਂ ਬਾਅਦ ਤਰੱਕੀ ਦੀ ਇੱਕ ਹੋਰ ਪੌੜੀ ਚੜ੍ਹਦਿਆਂ ਇਹ ਸਹੀ ਬਣੇ ਹਨ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਹ ਹਮੇਸ਼ਾ ਚੰਗਾ ਕਰਨ ਲਈ ਤਤਪਰ ਰਹਿਣਗੇ। ਓਹਨਾ ਕਿਹਾ ਕੇ ਓਹਨਾ ਪਹਿਲਾ ਵੀ ਪੂਰੇ ਤਨ ਮਨ ਨਾਲ ਮਹਿਕਮੇ ਵਲੋਂ ਦਿਤੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਿਆ ਹੈ ਅਤੇ ਅਗੋ ਵੀ ਮਹਿਕਮੇ ਵਲੋਂ ਦਿਤੀ ਜੁਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨੋ ਮਨੋ ਨਿਭਾਉਣਗੇ ਇਸ ਮੌਕੇ ਵਧਾਈਆਂ ਦੇਣ ਵਾਲੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦਿਆਂ ਓਹਨਾ ਕਿਹਾ ਕੇ ਚੰਗੇ ਮਿੱਤਰਾਂ ਅਤੇ ਅਗੇ ਵਧਣ ਦੀ ਸੋਚ ਹਰ ਇਨਸਾਨ ਨੂੰ ਅਗੇ ਲੈ ਜਾਂਦੀ ਹੈ ਜੇਕਰ ਇਨਸਾਨ ਇਮਾਨਦਾਰੀ ਅਤੇ ਨਾਲ ਲਗਨ ਨਾਲ ਮਿਲੀ ਜੁਮੇਵਾਰੀ ਨੂੰ ਨਿਭਾਏਗਾ ।
ਪਦ ਉਨਤ ਹੋਏ ਏ ਐੱਸ ਆਈ ਗੁਰਮਿੰਦਰ ਸਿੰਘ