ਦੁਕਾਨਦਾਰ ਮਿਆਦਕ ਅਤੇ ਮਾਨਤਾ ਪ੍ਰਾਪਤ ਦਵਾਈਆਂ ਵੇਚਣ- ਖੇਤੀਬਾੜੀ ਅਫ਼ਸਰ
ਦੁਕਾਨਦਾਰਾਂ ਅਤੇ ਖੇਤੀਬਾੜੀ ਵਿਭਾਗ ਦਾ ਅਟੁੱਟ ਰਿਸ਼ਤਾ :-ਯੂਨੀਅਨ ਸਪ੍ਰਸਤ

ਗੁਰਵਿੰਦਰ ਸਿੰਘ (ਭਵਾਨੀਗੜ੍ਹ)
ਅੱਜ ਭਵਾਨੀਗੜ੍ਹ ਖੇਤੀਬਾੜੀ ਦਫ਼ਤਰ ਵਿਖੇ ਬਲਾਕ ਅਫ਼ਸਰ ਕੁਲਦੀਪਇੰਦਰ ਸਿੰਘ ਢਿੱਲੋਂ ਨਾਲ ਪੈਸਟੀਸਾਈਡ ਯੂਨੀਅਨ ਦੇ ਸਰਪ੍ਰਸਤ ਕੁਲਵੰਤ ਸਿੰਘ ਜੌਲੀਆਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਯੂਨੀਅਨ ਸਰਪ੍ਰਸਤ ਨੇ ਖੇਤੀਬਾੜੀ ਬਲਾਕ ਅਫ਼ਸਰ ਨੂੰ ਪੈਸਟੀਸਾਈਡ ਅਤੇ ਬੀਜ ਵਿਕਰੇਤਾ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੈਸਟੀਸਾਈਡ ਦੁਕਾਨਦਾਰ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖ ਕੇ ਆਪਣਾ ਕੰਮ ਕਰ ਰਹੇ ਹਨ। ਇਸ ਮੌਕੇ ਖੇਤੀਬਾੜੀ ਬਲਾਕ ਅਫ਼ਸਰ ਢਿੱਲੋਂ ਨੇ ਪੈਸਟੀਸਾਈਡ ਯੂਨੀਅਨ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਵਿਭਾਗ ਤੋਂ ਮਾਨਤਾ ਪ੍ਰਾਪਤ ਅਤੇ ਮਿਆਦਕ ਦਵਾਈਆਂ ਅਤੇ ਬੀਜ ਹੀ ਵੇਚੇ ਜਾਣ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਸਕੇ। ਖੇਤੀਬਾੜੀ ਅਫ਼ਸਰ ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਫਸਲ ਤੇ ਸਪਰੇਆਂ ਅਤੇ ਖਾਦਾਂ ਦਾ ਇਸਤੇਮਾਲ ਕੀਤਾ ਜਾਵੇ। ਇਸ ਮੌਕੇ ਰਵਜਿੰਦਰ ਸਿੰਘ ਕਾਕੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਮੇਤ ਖੇਤੀਬਾੜੀ ਅਧਿਕਾਰੀ ਮੌਜੂਦ ਸਨ।
ਖੇਤੀਬਾੜੀ ਵਿਭਾਗ ਭਵਾਨੀਗੜ ਵਿਖੇ ਮੀਟਿੰਗ ਦੌਰਾਨ ਪੈਸਟੀਸਾਈਡ ਯੂਨੀਅਨ ਆਗੂ ਅਤੇ ਖੇਤੀਬਾੜੀ ਅਫਸਰ।