ਭਵਾਨੀਗੜ 24 ਜੂਨ (ਗੁਰਵਿੰਦਰ ਸਿੰਘ)- ਪੰਚਾਇਤੀ ਰਾਜ ਅਧੀਨ ਪਿੰਡ ਚੰਨੋਂ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਾਫ਼ ਸਫਾਈ ਦੇ ਕੰਮ ਦੀ ਸ਼ੁਰੂਆਤ ਅੱਜ ਸਰਪੰਚ ਅਤੇ ਪੰਚਾਂ ਵੱਲੋਂ ਲੱਡੂ ਵੰਡ ਕੇ ਕੀਤੀ ਗਈ। ਇਸ ਮੌਕੇ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਰਣਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਵਿਜੇੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਭਵਾਨੀਗੜ੍ਹ ਬਲਾਕ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਚੁਣਿਆ ਗਿਆ ਹੈ ਜਿਸ ਤਹਿਤ ਬਲਾਕ ਦੀਆਂ 63 ਪੰਚਾਇਤਾਂ ਅਤੇ ਉਨ੍ਹਾਂ ਦੇ 80 ਟੋਭਿਆਂ ਦੇ ਗੰਦੇ ਪਾਣੀ ਨੂੰ ਸਾਫ਼ ਕਰਕੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਅਤੇ ਇਨ੍ਹਾਂ ਟੋਭਿਆਂ ਦੇ ਆਲੇ ਦੁਆਲੇ ਛਾਂਦਾਰ ਤੇ ਫੁੱਲਦਾਰ ਪੌਦੇ ਲਗਾਏ ਜਾਣਗੇ। ਪਿੰਡ ਦੀ ਸਰਪੰਚ ਬੀਬੀ ਰਵਿੰਦਰਪਾਲ ਕੌਰ ਢੀਂਡਸਾ ਨੇ ਦੱਸਿਆ ਕਿ ਟਰੀਟਮੈਂਟ ਪਲਾਂਟ ਵਿੱਚ ਤਿੰਨ ਪਿੱਟ ਬਣਨਗੇ ਜਿਨ੍ਹਾਂ ਵਿੱਚੋਂ ਪਾਣੀ ਸਾਫ਼ ਹੋ ਕੇ ਨਿਕਲੇਗਾ ਅਤੇ ਕਿਸਾਨਾਂ ਦੇ ਕੰਮ ਆਵੇਗਾ ਤੇ ਨਾਲ ਹੀ ਮੱਛਰ ਮੱਖੀਆਂ ਅਤੇ ਬਦਬੂ ਤੋਂ ਵੀ ਆਮ ਲੋਕਾਂ ਨੂੰ ਛੁਟਕਾਰਾ ਮਿਲੇਗਾ।ਇਸ ਮੌਕੇ ਤੇਜਇੰਦਰ ਸਿੰਘ ਢੀਂਡਸਾ,ਹਰਵਿੰਦਰ ਸਿੰਘ ਮੰਗੂ, ਵਰਿੰਦਰ ਸਿੰਘ ਲਾਲੀ,ਸ਼ਮਸ਼ੇਰ ਸਿੰਘ, ਲਖਵੀਰ ਸਿੰਘ,ਮਨਿੰਦਰ ਪਾਲ ਸਿੰਘ ਗਿੰਨੀ,ਰਾਜਿੰਦਰ ਸਿੰਘ ਕਾਲਾ (ਸਾਰੇ ਪੰਚ) ਤੋਂ ਇਲਾਵਾ ਕੇਸਰ ਸਿੰਘ, ਜਸਦੇਵ ਸਿੰਘ ਜੱਸੀ,ਮੇਜਰ ਸਿੰਘ, ਕਾਲਾ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿੰਡ ਚੰਨੋੰ ਵਿਖੇ ਵਾਟਰ ਟ੍ਰੀਟਮੈੰਟ ਪਲਾਂਟ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉੰਣ ਮੌਕੇ ।