ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਰਿਪੋਰਟਾਂ ਮੁਤਾਬਕ ਹਿਰਾਸਤ ‘ਚ ਹਰ ਰੋਜ਼ ਹੁੰਦੀਆਂ ਨੇ 5 ਮੌਤਾਂ ਜਦਕਿ ਹਿਰਾਸਤੀ ਮੌਤਾਂ ਦੇ ਅੰਕੜੇ ‘ਚ ਯੂ.ਪੀ ਪਹਿਲੇ ਅਤੇ ਪੰਜਾਬ ਤੀਸਰੇ ਨੰਬਰ ‘ਤੇਪਰਿਜ਼ਨ ਸਟੈਟਿਕਸ ਇੰਡੀਆ-2015 ਮੁਤਾਬਕ ਦੇਸ਼ ਭਰ ਵਿੱਚ ਕੁੱਲ੍ਹ 1635 ਮੌਤਾਂ ਜੇਲ੍ਹਾਂ ਵਿੱਚ ਹੋਈਆਂ ਹਨ ਜਿਨਾਂ ਵਿੱਚ 1584 ਮਰਦ ਅਤੇ ਬਾਕੀ ਔਰਤ ਬੰਦੀ ਸ਼ਾਮਲਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ ਦੀ ਜੂਨ ਮਹੀਨੇ ‘ਚ ਜਾਰੀ ਹੋਈ ਇੱਕ ਰਿਪੋਰਟ ਮੁਤਾਬਕ 1 ਅਪ੍ਰੈਲ 2017 ਤੋਂ 28 ਫਰਵਰੀ 2018 ਤੱਕ ਹਿਰਾਸਤੀ ਮੌਤਾਂ ਦਾ ਅੰਕੜਾ 1674 ਰਿਹਾ ਹੈਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਦਾਅਵੇ ਤਾਂ ਬਹੁਤ ਪਰ ਦਾਅਵੇ ਹਕੀਕਤ ਕਦੋਂ ਬਨਣਗੇ ਇਸਦਾ ਇੰਤਜ਼ਾਰ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਹੈ ਨਾਭਾ ਜੇਲ ਵਿੱਚ ਹੋਏ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਜੇਲ੍ਹਾਂ ਅਤੇ ਪੁਲਿਸ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਤੇ ਨਵੀਂ ਬਹਿਸ ਛਿੜ ਗਈ ਹੈ। ਇੱਕ ਪਾਸੇ ਜਿੱਥੇ ਜੇਲ੍ਹਾਂ ਨੂੰ ਹਾਈਟੈਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਨਾ ਸਿਰਫ ਜੇਲ੍ਹ ਪ੍ਰਸ਼ਾਸਨ ਸਗੋਂ ਸਮੁੱਚੇ ਪ੍ਰਬੰਧ ‘ਤੇ ਸਵਾਲ ਖੜ੍ਹੇ ਕਰਦੀਆਂ ਹਨ। ਪੁਲਿਸ ਹਿਰਾਸਤ ਅਤੇ ਜੇਲ੍ਹਾਂ ਵਿੱਚ ਮੌਤਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ ਪਰ ਸਵਾਲ ਇਹ ਹੈ ਕਿ ਇਨਾਂ ਨੂੰ ਰੋਕਣ ਵਾਸਤੇ ਯਤਨ ਕੌਣ ਕਰੂਗਾ ? ਜੇਲ੍ਹਾਂ ਅਤੇ ਪੁਲਿਸ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਭਾਵੇਂ ਵੱਖੋ ਵੱਖਰੇ ਹੋਣ ਪਰ ਜਿਨਾਂ ਪਰਿਵਾਰਾਂ ਦਾ ਜੀਅ ਚਲਿਆ ਜਾਂਦਾ ਉਸਦੇ ਲਈ ਇਸ ਗੱਲ ਦੀ ਕੋਈ ਖਾਸ ਅਹਿਮੀਅਤ ਜਾਂ ਕੋਈ ਖਾਸ ਫਰਕ ਨਹੀਂ ਹੁੰਦਾ ਕਿ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਹੈ ਜਾਂ ਫਿਰ ਜੇਲ੍ਹ ਵਿੱਚ, ਮਸਲਾ ਹੁੰਦਾ ਉਸ ਜੀਅ ਦਾ ਜੋ ਕਦੇ ਵਾਪਸ ਨਹੀਂ ਆਵੇਗਾ। ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ ਦੀ ਜੂਨ ਮਹੀਨੇ ‘ਚ ਜਾਰੀ ਹੋਈ ਇੱਕ ਰਿਪੋਰਟ ਮੁਤਾਬਕ 1 ਅਪ੍ਰੈਲ 2017 ਤੋਂ 28 ਫਰਵਰੀ 2018 ਤੱਕ ਹਿਰਾਸਤੀ ਮੌਤਾਂ ਦਾ ਅੰਕੜਾ 1674 ਰਿਹਾ ਹੈ ਜਿਸਦੇ ਮੁਤਾਬਕ ਰੋਜ਼ਾਨਾ 5 ਮੌਤਾਂ ਹਿਰਾਸਤ ਦੇ ਵਿੱਚ ਹੋ ਰਹੀਆਂ ਹਨ। ਇਸ ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਪਹਿਲੇ ਅਤੇ ਪੰਜਾਬ ਤੀਸਰੇ ਸਥਾਨ ‘ਤੇ ਆਉਂਦਾ ਹੈ ਜੋ ਬਹੁਤ ਹੀ ਚਿੰਤਾ ਦਾ ਸਬੱਬ ਵੀ ਹੈ। ਇਸ ਸਮੇਂ ਦੌਰਾਨ ਯੂ.ਪੀ ‘ਚ 374 ਮੌਤਾਂ ਜਦਕਿ ਮਹਾਂਰਾਸ਼ਟਰ ‘ਚ 137 ਅਤੇ ਪੰਜਾਬ ‘ਚ 128 ਮੌਤਾਂ ਹਿਰਾਸਤ ‘ਚ ਲਏ ਵਿਅਕਤੀਆਂ ਦੀਆਂ ਹੋਈਆਂ ਹਨ।
ਪਰਿਜ਼ਨ ਸਟੈਟਿਕਸ ਇੰਡੀਆ-2015 ਮੁਤਾਬਕ ਦੇਸ਼ ਭਰ ਵਿੱਚ ਕੁੱਲ੍ਹ 1635 ਮੌਤਾਂ ਜੇਲ੍ਹਾਂ ਵਿੱਚ ਹੋਈਆਂ ਹਨ ਜਿਨਾਂ ਵਿੱਚ 1584 ਮਰਦ ਅਤੇ ਬਾਕੀ ਔਰਤ ਬੰਦੀ ਸ਼ਾਮਲ ਹਨ। ਇਸ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਹੋਈਆਂ ਕੁੱਲ 184 ਮੌਤਾਂ ਵਿੱਚ 179 ਮੌਤਾਂ ਕੁਦਰਤੀ ਹੋਈਆਂ ਜਦਕਿ 4 ਖੁਦਕੁਸ਼ੀਆਂ ਅਤੇ 1 ਬਾਹਰੀ ਹਮਲੇ ਦੌਰਾਨ ਹੋਈ ਮੌਤ ਦਾ ਮਾਮਲਾ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਅਜਿਹਾ ਕਿਉਂ ਹੁੰਦਾ ਹੈ। ਸਾਲ 2015 ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੀਆਂ ਕੁੱਲ 1401 ਜੇਲਾਂ ਵਿੱਚੋਂ 149 ਜੇਲਾਂ ‘ਚ ਬੰਦੀਆਂ ਦੀ ਗਿਣਤੀ ਜੇਲ ਦੀ ਅਸਲ ਕੈਪੈਸਿਟੀ ਤੋਂ 200 ਫੀਸਦੀ ਤੋਂ ਵੀ ਵਧੇਰੇ ਹੈ ਅਤੇ ਅਜਿਹੇ ਹਲਾਤਾਂ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਿਤੀ ਕੀ ਹੈ। ਨਾਭਾ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਹੋਏ ਕਤਲ ਦਾ ਇਹ ਮਾਮਲਾ ਆਪਣੇ ਆਪ ਵਿੱਚ ਵੱਡਾ ਵੀ ਹੈ ਅਤੇ ਵੱਖਰਾ ਵੀ ਹੈ ਇਸਲਈ ਗੱਲ ਤਾਂ ਕਰਨੀ ਬਣਦੀ ਹੀ ਹੈ। ਮਹਿੰਦਰ ਪਾਲ ਬਿੱਟੂ ਦੇ ਮਾਮਲੇ ਦੀ ਜੇਕਰ ਕਰੀਏ ਤਾਂ ਬਿੱਟੂ ‘ਤੇ ਬਰਗਾੜੀ ਵਿਖੇ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਘਰ ਦੇ ਵਿੱਚ ਰੱਖੀ ਗਈ ਪਾਵਨ ਸਾਖੀ ਨੂੰ ਇਤਰਾਜ਼ਯੋਗ ਜਗ੍ਹਾ ‘ਤੇ ਰੱਖਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਇਸਨੂੰ ਕੀਤਾ ਗਿਆ ਸੀ। ਬਿੱਟੂ ਜੋਕਿ ਡੇਰਾ ਸਿਰਸਾ ਦਾ ਪੈਰੋਕਾਰ ਸੀ ਅਤੇ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀ ਜਿਸਨੂੰ ਐਸ.ਆਈ.ਟੀ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਗ੍ਰਿਫਤਾਰ ਕੀਤਾ ਸੀ। ਬਿੱਟੂ ‘ਤੇ ਪੰਚਕੂਲਾ ਹਿੰਸਾ ਵਿੱਚ ਸ਼ਮੂਲੀਅਤ ਦੇ ਵੀ ਇਲਜ਼ਾਮ ਸਨ ਅਤੇ ਬੀਤੇ ਤਕਰੀਬਨ ਇੱਕ ਸਾਲ ਤੋਂ ਨਾਭਾ ਜੇਲ੍ਹ ਵਿੱਚ ਬੰਦ ਸੀ। ਕਿਉਂਕਿ ਸਿੱਖ ਕੌਮ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਭ ਤੋਂ ਉੱਪਰ ਨੇ ਅਤੇ ਸ਼ਾਇਦ ਉਨਾਂ ਭਾਵਨਾਵਾਂ ਦੇ ਚਲਦਿਆਂ ਹੀ ਨਾਭਾ ਜੇਲ੍ਹ ਵਿੱਚ ਬੰਦ ਗੁਰੁ ਦੇ ਸਿੰਘ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵੱਲੋਂ ਸ਼ਨੀਵਾਰ ਨੂੰ ਮਹਿੰਦਰ ਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ। ਬਿੱਟੂ ਦੇ ਕਤਲ ਨੇ ਜਿਥੇ ਇੱਕ ਪਾਸੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਸੁਰੱਖਿਆ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ੳੱਥੇ ਹੀ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੰਨਿਆ ਹੈ ਕਿ ਇਹ ਵੱਡੀ ਗੱਲ ਹੈ ਜਿਸਦੀ ਤਫਤੀਸ਼ ਹੋ ਰਹੀ ਹੈ। ਹਾਲਾਂਕਿ ਜੇਲ੍ਹ ਮੰਤਰੀ ਨੇ ਨਾਲ ਹੀ ਇਸਦੇ ਲਈ ਫੰਡਾਂ ਦੀ ਕਮੀ ਦਾ ਵੀ ਰੋਣਾ ਰੋਇਆ ਅਤੇ ਭਾਰਤ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਨਾ ਕੀਤੇ ਜਾਣ ਦੀ ਵੀ ਗੱਲ ਕਹੀ ਹੈ। ਹਿਰਾਸਤੀ ਮੌਤਾਂ ਦੀ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਵਿਖੇ ਬੀਤੇ ਦਿਨੀਂ ਹੋਏ ਜਸਪਾਲ ਸਿੰਘ ਦੀ ਮੌਤ ਦਾ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਹੈ ਜਿਸ ਵਿੱਚ ਸੀ.ਆਈ.ਏ ਸਟਾਫ ਦੇ ਇੰਚਾਰਜ ਵੱਲੋਂ ਜਸਪਾਲ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਸਦਾ ਕਤਲ ਕਰਕੇ ਉਸਦੀ ਲਾਸ਼ ਤੱਕ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਮਾਮਲੇ ਵਿੱਚ ਪਰਿਵਾਰ ਨੂੰ ਆਪਣੇ ਪੁੱਤ ਦੀ ਲਾਸ਼ ਤੱਕ ਨਹੀਂ ਦੇਖਣੀ ਨਸੀਬ ਹੋਈ। ਜਿਸ ਤਰ੍ਹਾਂ ਪੁਲਿਸ ਦੀ ਗੁੰਡਾਗਰਦੀ ਦੇ ਸਬੂਤ ਮੋਗਾ ਤੋਂ ਸਾਹਮਣੇ ਆਏ ਹਨ ਉਹ ਵੀ ਪੁਲਿਸ ਹਿਰਾਸਤ ‘ਚ ਬੰਦੀਆਂ ਦੀ ਹਾਲਤ ‘ਤੇ ਝਾਤ ਪਾਉਣ ਲਈ ਕਾਫੀ ਹੈ। ਇਸ ਤੋਂ ਅਲਾਵਾ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਵੀ ਹਿਰਾਸਤੀ ਮੌਤਾਂ ਦੀਆਂ ਖਬਰਾਂ ਕਾਫੀ ਗੂੰਜੀਆਂ ਜਦਕਿ ਲੁਧਿਆਣਾ ਦੇ ਕਰਨ ਨਾਮੀ 22 ਸਾਲਾ ਨੌਜਵਾਨ ਦੀ ਵੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ ਕਈ ਅਣਸੁਲਝੇ ਸਵਾਲ ਹਨ ਜੋ ਜਵਾਬ ਮੰਗ ਰਹੇ ਹਨ। ਇਸ ਤੋਂ ਪਹਿਲਾਂ ਜੇਲ੍ਹਾਂ ਵਿੱਚ ਹੋਈਆਂ ਮੌਤਾਂ ਦੀ ਜੇਕਰ ਗੱਲ ਕਰੀਏ ਤਾਂ ਫਗਵਾੜਾ ਦੀ ਸਬ ਜੇਲ੍ਹ ਜੋਕਿ ਹੁਣ ਕਪੂਰਥਲਾ ਵਿਖੇ ਸ਼ਿਫਟ ਹੋ ਗਈ ਹੈ, ਵਿੱਚ ਵੀ ਇੱਕ ਬੰਦੀ ਦੀ ਮੌਤ ਦੇ ਮਾਮਲੇ ਤੇ ਪੁਲਿਸ ਤੇ ਕਈ ਸਵਾਲ ਖੜ੍ਹੇ ਹੋਏ ਸਨ। ਪੁਲਿਸ ਇੰਨੀਂ ਬੇਦਰਦ ਅਤੇ ਬੇਰਹਿਮ ਹੋ ਜਾਵੇਗੀ ਅਤੇ ਉਸ ‘ਤੇ ਲਗਾਮ ਲਗਾਉਣ ਵਾਲਾ ਕੋਈ ਨਹੀਂ ਹੋਵੇਗਾ ਅਜਿਹਾ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਪੁਲਿਸ ਦੇ ਅਜਿਹੇ ਹੀ ਵਰਤਾਰੇ ਕਰਕੇ ਪਹਿਲਾਂ ਵੀ ਪੰਜਾਬ ਨੇ ਅੱਤਵਾਦ ਦਾ ਸੰਤਾਪ ਹੰਡਾਇਆ ਹੈ ਅਤੇ ਹੁਣ ਵੀ ਪੁਲਿਸ ਵੱਲੋਂ ਪੰਜਾਬ ਨੂੰ ਉਸੇ ਕਾਲੇ ਦੌਰ ਵੱਲ ਨੂੰ ਧੱਕਣ ਦੀ ਹੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ? ਕਸਟੋਡੀਅਲ ਮੌਤਾਂ ਦੇ ਸੂਬਾ ਵਾਰ ਅੰਕੜੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਦਾਅਵੇ ਤਾਂ ਅਪ੍ਰੈਲ 2017 ਤੋਂ ਫਰਵਰੀ 2018 ਤੱਕ ਉਤੱਰ ਪਦੇਸ਼ ‘ਚ 374, ਮਹਾਂਰਾਸ਼ਟਰ ‘ਚ 137, ਪੰਜਾਬ ‘ਚ 128, ਮੱਧ ਪ੍ਰਦੇਸ਼ ‘ਚ 113, ਬਿਹਾਰ ‘ਚ 109, ਰਾਜਸਥਾਨ ਵਿੱਚ 89, ਗੁਜਰਾਤ ਵਿੱਚ 61, ਹਰਿਆਣਾ ‘ਚ 48, ਦਿੱਲੀ ਵਿਖੇ ਇਹ ਅੰਕੜਾ 47, ਹਿਮਾਚਲ ਪ੍ਰਦੇਸ਼ ‘ਚ 8, ਜੰਮੂ-ਕਸ਼ਮੀਰ ‘ਚ 4 ਅਤੇ ਚੰਡੀਗੜ੍ਹ ‘ਚ 2 ਮੌਤਾਂ ਹੋਈਆਂ। ਸੁਪਰੀਮ ਕੋਰਟ ਦੀ ਜੇਕਰ ਗੱਲ ਕਰੀਏ ਤਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਇਸ ਬਾਬਤ 9 ਮੁੱਦੇ ਜੋਕਿ ਬੰਦੀਆਂ ਨੂੰ ਦਰਪੇਸ਼ ਆ ਰਹੇ ਹਨ, ‘ਤੇ ਸਪੱਸ਼ਟ ਅਤੇ ਸਾਫ ਟਿੱਪਣੀ ਕਰਦਿਆਂ ਕਿਹਾ ਹੈ ਕਿ ਬੰਦੀ ਵੀ ਇਨਸਾਨ ਨੇ ਅਤੇ ਉਨਾਂ ਦੇ ਵੀ ਆਪਣੇ ਅਧਿਕਾਰ ਹਨ ਫਿਰ ਭਾਵੇਂ ਉਹ ਕਸਟਡੀ ਦੇ ਵਿੱਚ ਹੀ ਕਿਉਂ ਨਾ ਹੋਣ। 5 ਫਰਵਰੀ 2016 ਨੂੰ ਵੀ ਮਾਣਯੋਗ ਸੁਪਰੀਮ ਕੋਰਟ ਨੇ ਅਜਿਹੇ ਹੀ ਇੱਕ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਅਤੇ ਬੰਦੀਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ।ਹੁਣ, ਸਵਾਲ ਕਈ ਨੇ ਜਿਹਨਾ ਦੇ ਜਵਾਬ ਵੀ ਸ਼ਾਇਦ ਹਰ ਕੋਈ ਜ਼ਰੂਰ ਜਾਨਣਾ ਚਾਹੇਗਾ। ਪੰਜਾਬ ਦੀਆਂ ਜੇਲ੍ਹਾਂ ਦੇ ਜੋ ਹਾਲਾਤ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਸਰਕਾਰ ਦਾਅਵੇ ਤਾਂ ਕਈ ਕਰਦੀ ਹੈ ਪਰ ਦਾਅਵੇ ਹਕੀਕਤ ਵਿੱਚ ਕਦੋਂ ਤਬਦੀਲ ਹੋਣਗੇ ਇਸਦਾ ਇੰਤਜ਼ਾਰ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਹੈ।