ਭਵਾਨੀਗੜ, 2 ਜੁਲਾਈ (ਗੁਰਵਿੰਦਰ ਸਿੰਘ)- ਇੱਥੇ ਨਾਭਾ ਰੋਡ 'ਤੇ ਬਾਲਦ ਕੈੰਚੀਆਂ ਨੇੜੇ ਇੱਕ ਪਲੰਬਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ ਰਿੰਕੂ (35) ਪੁੱਤਰ ਸੁਖਦੇਵ ਸਿੰਘ ਵਾਸੀ ਕਾਕੜਾ ਅੱਜ ਸਵੇਰੇ ਨਾਭਾ ਰੋਡ 'ਤੇ ਸਥਿਤ ਇੱਕ ਦੁਕਾਨ 'ਤੇ ਟੂਟੀਆਂ ਦੀ ਫੀਟਿੰਗ ਦਾ ਕੰਮ ਕਰਨ ਗਿਆ ਸੀ ਤੇ ਇਸ ਦੌਰਾਨ ਜਿਵੇਂ ਹੀ ਉਸਨੇ ਕੰਮ ਕਰਨ ਲਈ ਲੋਹੇ ਦੀ ਪੌੜੀ ਚੁੱਕੀ ਤਾਂ ਅਚਾਨਕ ਪੌੜੀ ਦੁਕਾਨ ਉੱਪਰ ਦੀ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਗਈ। ਕਰੰਟ ਲੱਗਣ ਕਾਰਨ ਰਿੰਕੂ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਜਿਸਨੂੰ ਤਰੁੰਤ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।