ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ}
ਖਰੜ ਦੇ ਨਿਊ ਸਵਰਾਜ ਨਗਰ ਤੋਂ ਝੂੰਗੀਆਂ ਰੋਡ ਨਾਲ ਜੁੜਨ ਵਾਲੀ ਸੜਕ ਲਈ ਨਿਊ ਸਵਰਾਜ ਨਗਰ ਦੇ ਵਸਨੀਕ ਅਤੇ ਉੱਘੇ ਸਮਾਜ ਸੇਵਕ ਕੰਵਲ ਜੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਗੁਹਾਰ ਲਗਾਈ ਜਾ ਰਹੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ।ਪਿਛਲੇ ਦਿਨੀਂ ਮੀਡੀਆ ਵਿੱਚ ਖਬਰਾਂ ਪ੍ਕਾਸ਼ਿਤ ਹੋਣ ਤੋਂ ਬਾਅਦ ਪ੍ਸ਼ਾਸ਼ਨ ਹਰਕਤ ਵਿੱਚ ਆਇਆ ਜਿਸਦੇ ਤਹਿਤ ਮਾਤਾ ਗੁਜਰੀ ਗੁਰੂਦੁਆਰਾ ਸਾਹਿਬ ਵਾਲੀ ਸੜਕ ਉਪਰ ਪੈਚ ਵਰਕ ਕਰਵਾਇਆ ਗਿਆ ਅਤੇ ਨਿਊ ਸਵਰਾਜ ਨਗਰ ਦੇ ਵਾਰਡ ਨੰਬਰ 8 ਦੀ ਸੜਕ ਤੇ ਪੇਵਰ ਬਲੌਕ ਦਾ ਕੰਮ ਸ਼ੁਰੂ ਕਰਵਾਇਆ ਗਿਆ। 2018 ਵਿੱਚ ਖਰੜ ਨਗਰ ਕੌਂਸਲ ਪ੍ਧਾਨ ਵੱਲੋਂ ਪੇਵਰ ਬਲੌਕ ਦਾ ਕੰਮ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਕੰਮ ਜੁਲਾਈ 2019 ਵਿੱਚ ਸ਼ੁਰੂ ਕਰਵਾਇਆ ਗਿਆ ਹੈ।ਢਿੱਲੋਂ ਨੇ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਮਾਤਾ ਗੁਜਰੀ ਗੁਰੂਦੁਆਰਾ ਸੜਕ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਬੰਧ ਕੀਤੇ ਜਾਵੇ ਅਤੇ ਉਸਤੋਂ ਬਾਅਦ ਉਸ ਸੜਕ ਉਪਰ ਵੀ ਪੇਵਰ ਟਾਇਲਾਂ ਲਗਾਈਆਂ ਜਾਣ।ਉੱਘੇ ਸਮਾਜ ਸੇਵੀ ਕੰਵਲਜੀਤ ਸਿੰਘ ਢਿੱਲੋਂ ਅਤੇ ਵਸਨੀਕਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਲੇਖ ਰਾਜ ਸ਼ਰਮਾ,ਸ਼ਾਮ ਲਾਲ ਭਾਟੀਆ,ਦੀਪਕ ਸ਼ਰਮਾ,ਅਰੁਨ ਮਹਿਤਾ,ਗਗਨ ਆਦਿ ਹਾਜ਼ਰ ਸਨ।