ਇੰਟਰਨੈੱਟ ਦੀ ਕਹਾਣੀ "
ਸੰਚਾਰ ਸਿਸਟਮ ਟਿਮ ਬਨਰਸ ਲੀ ਨੇ ਕੀਤਾ ਟਿੰਮ ਕੰਪਿਊਟਰ ਸਾਇੰਟਿਸਟ ਸਨ ਓਹਨਾ 1991 'ਚ ਵਾਈਟ ਵੈੱਬ (www) ਬਣਾਈ।...

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਅੱਜ ਘਰ-ਘਰ ਸਮਾਰਟਫੋਨ ਪਹੁੰਚ ਚੁੱਕਿਆ ਹੈ। 1969 'ਚ ਜਦੋਂ ਇੰਟਰਨੈੱਟ ਦੀ ਸ਼ੁਰੂਆਤ ਹੋਈ ਸੀ ਤਾਂ ਇਸ ਦੀ ਪਹੁੰਚ ਸਿਰਫ਼ ਅਮਰੀਕੀ ਮਿਲਟਰੀ ਤਕ ਹੀ ਸੀ। ਇਸ ਸਮੇਂ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇੰਟਰਨੈੱਟ ਦੀ ਵਰਤੋਂ ਕਰ ਰਹੀ ਹੈ...
ਅੱਜ ਤੋਂ 50 ਸਾਲ ਪਹਿਲਾਂ ਅਮਰੀਕੀ ਰੱਖਿਆ ਵਿਭਾਗ ਦੇ ਐਡਵਾਂਸਡ ਰਿਸਰਚ ਪ੍ਰਜੈਕਟਰਜ਼ ਏਜੰਸੀ ਨੇ ਚਾਰ ਯੂਨੀਵਰਸਿਟੀਆਂ ਦੇ ਕੰਪਿਊਟਰਾਂ ਨੂੰ ਨੈੱਟਵਰਕਿੰਗ ਜ਼ਰੀਏ ਜੋੜ ਕੇ ਇੰਟਰਨੈੱਟ ਯੁੱਗ ਦਾ ਆਗਾਜ਼ ਕੀਤਾ ਸੀ। ਹਾਲਾਂਕਿ ਉਦੋਂ ਇਸ ਨੂੰ ਅਪ੍ਰਾਨੈੱਟ ਨਾਂ ਨਾਲ ਬੁਲਾਇਆ ਜਾਂਦਾ ਸੀ। ਇਸ ਦਾ ਉਦੇਸ਼ ਅਮਰੀਕਾ 'ਚ ਰਿਸਰਚ ਅਤੇ ਪੜ੍ਹਾਈ ਨੂੰ ਵਧਾਉਣਾ ਸੀ। ਸਾਲ 1974 'ਚ ਅਪ੍ਰਾਨੈੱਟ ਨੂੰ ਕਮਰਸ਼ੀਅਲ ਕੀਤਾ ਗਿਆ ਅਤੇ ਟੇਲਨੈੱਟ ਕੰਪਨੀ ਨੇ ਪਹਿਲੀ ਵਾਰ ਇਸ ਦਾ ਕਮਰਸ਼ੀਅਲ ਇਸਤੇਮਾਲ ਕੀਤਾ। ਬਾਅਦ 'ਚ ਇਸ ਨੂੰ ਇੰਟਰਨੈੱਟ ਨਾਂ ਦਿੱਤਾ ਗਿਆ। ਸ਼ੁਰੂ 'ਚ ਇੰਟਰਨੈੱਟ 'ਤੇ ਸੂਚਨਾ ਦੇ ਆਦਾਨ-ਪ੍ਰਦਾਨ ਲਈ ਟੀਪੀਸੀ (ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ) ਦਾ ਉਪਯੋਗ ਹੁੰਦਾ ਸੀ। : ਪਹਿਲਾ ਸਫਲ ਕਮਿਊਨੀਕੇਸ਼ਨ : ਇੰਟਰਨੈੱਟ 'ਤੇ ਪਹਿਲਾ ਸਫਲ ਕਮਿਊਨੀਕੇਸ਼ਨ ਜਾਂ ਸੰਚਾਰ ਸਿਸਟਮ ਟਿਮ ਬਨਰਸ ਲੀ ਨੇ ਕੀਤਾ ਸੀ। ਟਿੰਮ ਕੰਪਿਊਟਰ ਸਾਇੰਟਿਸਟ ਸਨ। ਉਨ੍ਹਾਂ ਨੇ ਹੀ 1991 'ਚ ਵਾਈਟ ਵੈੱਬ (www) ਬਣਾਈ। ਮਾਰਚ 1989 'ਚ ਟਿਮ ਨੇ ਇਨਫਰਮੇਸ਼ਨ ਮੈਨੇਜਮੈਂਟ ਦਾ ਪ੍ਰਪੋਜ਼ਲ ਤਿਆਰ ਕੀਤਾ। ਇਸ ਤਰ੍ਹਾਂ ਪਹਿਲੀ ਵਾਰ ਇੰਟਰਨੈੱਟ 'ਤੇ ਐੱਚਟੀਟੀਪੀ (ਹਾਈਪ੍ਰਫੈਕਟ ਟ੍ਰਾਂਸਫਰ ਪ੍ਰੋਟੋਕੋਲ) ਕਲਾਇੰਟ ਤੇ ਸਰਵਰ ਦੁਆਰਾ ਸੰਚਾਰ ਸੰਭਵ ਹੋਇਆ। ਟਿਮ ਨੇ ਸਵਿਟਜ਼ਰਲੈਂਡ 'ਚ ਸੀਆਈਆਰਐੱਨ 'ਚ ਨੌਕਰੀ ਦੌਰਾਨ ਕੰਪਿਊਟਰ ਪ੍ਰੋਗਰਾਮ-ਐੱਚਟੀਐੱਮਐੱਲ, ਯੂਆਰਐੱਲ ਅਤੇ ਐੱਚਟੀਪੀ ਦੀ ਖੋਜ ਕੀਤੀ। : ਗੂਗਲ ਨੇ ਬਦਲੀ ਪੂਰੀ ਕਹਾਣੀ :-1972 ਵਿਚ ਇਲੈਕਟ੍ਰਾਨਿਕ ਮੇਲ (ਈ-ਮੇਲ) ਦੀ ਸ਼ੁਰੂਆਤ ਹੋਈ। ਰੇ ਟੌਮਲਿੰਸਨ ਨੇ ਈ-ਮੇਲ ਦੀ ਖੋਜ ਕੀਤੀ ਸੀ। 1985 'ਚ ਅਮਰੀਕਾ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਨੇ ਐੱਨਐੱਸਐੱਫਨੈੱਟ ਬਣਾਇਆ। ਇਹ ਅਪ੍ਰਾਨੈਟ ਤੋਂ ਵੀ ਕਈ ਗੁਣਾਂ ਵੱਡਾ ਨੈੱਟਵਰਕ ਸੀ। ਹਜ਼ਾਰਾਂ ਕੰਪਿਊਟਰਾਂ ਨੂੰ ਇਸ ਨਾਲ ਜੋੜਿਆ ਗਿਆ। ਇਸ ਦਾ ਮਕਸਦ ਵੀ ਅਮਰੀਕਾ 'ਚ ਐਡਵਾਂਸਡ ਰਿਸਰਚ ਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਸੀ। ਵਰਲਡ ਵਾਈਡ ਵੈੱਬ ਦੀ ਖੋਜ ਤੋਂ 9 ਸਾਲ ਬਾਅਦ 1998 'ਚ ਗੂਗਲ ਦੇ ਆਉਣ ਨਾਲ ਇੰਟਰਨੈੱਟ ਦੀ ਪੂਰੀ ਕਹਾਣੀ ਹੀ ਬਦਲ ਗਈ। ਸਰਚ ਇੰਜਣ ਗੂਗਲ ਨੇ ਇੰਟਰਨੈੱਟ ਨੂੰ ਤੇਜ਼ੀ ਨਾਲ ਲੋਕਾਂ ਨਾਲ ਜੋੜਿਆ। : ਭਾਰਤ 'ਚ ਇੰਟਰਨੈੱਟ ਦੀ ਸ਼ੁਰੂਆਤ:- ਇੰਟਰਨੈੱਟ ਦੀ ਖੋਜ ਤੋਂ 26 ਸਾਲ ਬਾਅਦ ਭਾਰਤ 'ਚ 15 ਅਗਸਤ, 1995 ਨੂੰ ਇੰਟਰਨੈੱਟ ਦੀ ਸ਼ੁਰੂਆਤ ਹੋਈ। ਵਿਦੇਸ਼ ਸੰਚਾਰ ਨਿਗਮ ਲਿਮਟਿਡ ਨੇ ਆਪਣੀ ਟੈਲੀਫੋਨ ਲਾਈਨ ਜ਼ਰੀਏ ਦੁਨੀਆ ਦੇ ਕੰਪਿਊਟਰਾਂ ਨੂੰ ਭਾਰਤ ਦੇ ਕੰਪਿਊਟਰਾਂ ਨਾਲ ਜੋੜ ਕੇ ਇੰਟਰਨੈੱਟ ਦੀ ਸ਼ੁਰੂਆਤ ਕੀਤੀ। ਇੰਟਰਨੈੱਟ ਦੀ ਆਮਦ ਤੋਂ ਤਿੰਨ ਸਾਲ ਬਾਅਦ 1998 'ਚ ਪ੍ਰਾਈਵੇਟ ਕੰਪਨੀਆਂ ਨੇ ਇੰਟਰਨੈੱਟ ਸਰਵਿਸ ਸੈਕਟਰ 'ਚ ਕਦਮ ਰੱਖਿਆ। ਤੇਜ਼ੀ ਨਾਲ ਡਿਜੀਟਲਾਈਜ਼ੇਸ਼ਨ ਵੱਲ ਵਧ ਰਹੇ ਭਾਰਤ 'ਚ ਇਸ ਸਮੇਂ 50 ਕਰੋੜ ਤੋਂ ਜ਼ਿਆਦਾ ਇੰਟਰਨੈੱਟ ਗਾਹਕ ਹਨ। ਤਿੰਨ ਸਾਲ ਬਾਅਦ ਜਾਣੀਂ 2021 ਤਕ ਇਥੇ ਇੰਟਰਨੈੱਟ ਸਰਵਿਸ ਦੀ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਦੀ ਗਿਣਤੀ 829 ਮਿਲੀਅਨ ਹੋ ਜਾਵੇਗੀ। ਹੁਣ ਦੁਨੀਆ ਦੀ ਆਬਾਦੀ 7.3 ਅਰਬ ਤੋਂ ਜ਼ਿਆਦਾ ਹੈ ਅਤੇ ਇਨ੍ਹਾਂ 'ਚੋਂ 3.58 ਅਰਬ ਤੋਂ ਜ਼ਿਆਦਾ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਏਸ਼ੀਆ 'ਚ ਸਭ ਤੋਂ ਜ਼ਿਆਦਾ ਫ਼ੀਸਦੀ ਲੋਕ ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਹਨ