ਚੰਡੀਗੜ੍ਹ {ਗੁਰਵਿੰਦਰ ਸਿੰਘ ਮੋਹਾਲੀ} 3 ਜੁਲਾਈ , 2019 : ਅੱਖਰ ਉਹੋ ਹੀ ਜਿਸ ਦਾ ਸ਼ੱਕ ਸੀ . 28 ਅਪ੍ਰੈਲ ਡੀ ਰਾਤ ਨੂੰ ਅਮਰੀਕਾ ਦੇ ਓਹਾਇਓ ਸਟੇਟ ਵਿਚ ਮਾਰੇ ਗਏ ਇੱਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਸਮੂਹਕ ਕਤਲ ਲਈ ਘਰ ਦਾ ਜਵਾਈ ਹੀ ਕਾਤਲ ਨਿਕਲਿਆ ਹੈ। ਗੁਰਪ੍ਰੀਤ ਸਿੰਘ ਨਾਮੀ ਇਸ ਦੋਸ਼ੀ ਨੂੰ ਪੁਲਿਸ ਨੇ ਚੌਹਰੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ .ਚਾਰੇ ਮੈਂਬਰਾਂ ਨੂੰ ਰਾਤੀਂ 10 ਵਜੇ ਦੇ ਕਰੀਬ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ . ਮ੍ਰਿਤਕਾਂ ਵਿਚ ਗੁਰਪ੍ਰੀਤ ਦੀ ਬੀਵੀ ਸ਼ਲਿੰਦਰਜੀਤ ਕੌਰ ਵੀ ਸ਼ਾਮਲ ਸੀ ਬਾਕੀ ਮ੍ਰਿਤਕਾਂ ਵਿਚ ਉਸਦਾ ਸਹੁਰਾ ਹਕੀਕਤ ਸਿੰਘ ਪਨਾਗ ( 59 ) , ਉਸ ਦੀ ਸੱਸ ਪਰਮਜੀਤ ਕੌਰ ( 62 ) ਅਤੇ ਉਸਦੀ ਮਾਸੀ ਅਮਰਜੀਤ ਕੌਰ ( 58 ) ਸ਼ਾਮਲ ਸਨ .ਸ਼ਾਲਿੰਦਰਜੀਤ ਕੌਰ ਦੀ ਉਮਰ 39 ਸਾਲ ਸੀ .ਗੁਰਪ੍ਰੀਤ ਅਤੇ ਸ਼ਲਿੰਦਰਜੀਤ ਦੇ ਤਿੰਨ ਬੱਚੇ ਹਨ ਜੋ ਕਿ ਉਸ ਵੇਲੇ ਘਰ ਤੋਂ ਬਾਹਰ ਹਨ ਅਤੇ ਸੁਰੱਖਿਅਤ ਹਨ . ਇਨ੍ਹਾਂ ਸਭ ਦੀਆਂ ਗੋਲੀਆਂ ਵਿੰਨ੍ਹੀਆਂ ਲਾਸ਼ਾਂ ਵੈਸਟਚੇਸਟਰ ਦੇ ਇੱਕ ਡਰਾਈਵਰ ਦੇ ਘਰ ਵਿਚੋਂ ਮਿਲੀਆਂ ਸਨ . ਸਭ ਤੋਂ ਪਹਿਲਾਂ 911 ਤੇ ਪੁਲਿਸ ਨੂੰ ਗੁਰਪ੍ਰੀਤ ਨੇ ਹੀ ਜਾਣਕਾਰੀ ਦਿੱਤੀ ਸੀ .ਇਹ ਪਰਿਵਾਰ ਫ਼ਤਿਹਗੜ ਸਾਹਿਬ ਜ਼ਿਲ੍ਹੇ ਦੇ ਮਹਾਦੀਆਂ ਪਿੰਡ ਦਾ ਸੀ ਅਤੇ ਅਮਰੀਕਾ ਵਿਚ ਕਾਫ਼ੀ ਦੇਰ ਤੋਂ ਸੈਟਲ ਸੀ .ਅਮਰਜੀਤ ਕੌਰ ਤਾਂ ਫ਼ਤਿਹਗੜ੍ਹ ਸਾਹਿਬ ਦੇ ਇੱਕ ਨੇੜਲੇ ਪਿੰਡ ਦੀ ਵਾਸੀ ਸੀ ਪਰ ਸਿਰਫ਼ ਆਪਣੀ ਭੈਣ ਅਤੇ ਉਸਦੇ ਪਰਿਵਾਰ ਨੂੰ ਮਿਲਣ ਲਈ ਗਈ ਹੋਈ ਸੀ .ਗੁਰਪ੍ਰੀਤ ਸਿੰਘ ਖੰਨੇ ਕੋਲ ਪਿੰਡ ਮਾਨ ਪੁਰ ਗੋਸਲਾਂ ਦਾ ਵਾਸੀ ਸੀ . ਗੁਰਪ੍ਰੀਤ ਆਪਣੀ ਬੀਵੀ ਅਤੇ ਬੱਚਿਆਂ ਸਮੇਤ ਸਹੁਰੇ ਘਰ ਵਿੱਚ ਹੀ ਰਹਿ ਰਿਹਾ ਸੀ .ਉਹ ਦਿਖਾਵੇ ਲਈ ਇਨਸਾਫ਼ ਦੀ ਮੰਗ ਕਰਨ ਲਈ ਧਰਨੇ -ਮਾਰਚ ਵੀ ਕਰਦਾ ਰਿਹਾ .ਗੁਰਪ੍ਰੀਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ . ਬੇਸ਼ੱਕ ਪੁਲਿਸ ਨੇ ਕਤਲਾਂ ਦਾ ਮੰਤਵ ਕੋਈ ਨਹੀਂ ਦੱਸਿਆ ਪਰ ਸ਼ੱਕ ਇਹੀ ਹੈ ਜਾਇਦਾਦ ਦੇ ਝਗੜੇ ਕਰ ਕੇ ਇਹ ਕਤਲ ਕੀਤੇ ਗਏ . ਇਸ ਸਬੰਧੀ ਫ਼ਤਿਹਗੜ ਸਾਹਿਬ ਪੁਲਿਸ ਨੇ ਵੀ ਪੜਤਾਲ ਕੀਤੀ ਸੀ .