ਐਸ.ਏ.ਐਸ ਨਗਰ, 5 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ)
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਵੀਰ ਸਿੰਘ ਸਿੱਧੂ ਵੱਲੋਂ ਬੀਤੇ ਕੱਲ੍ਹ ਉਦਯੋਗਿਕ ਖੇਤਰ ਫੇਜ਼-1 ਵਿੱਚ ਆਪਣੀ ਨਿੱਜੀ ਇਮਾਰਤ (ਜਿਲ੍ਹਾ ਕਾਂਗਰਸ ਕਮੇਟੀ ਦੇ ਪੁਰਾਣੇ ਦਫਤਰ ਵਾਲੀ) ਵਿੱਚ ਲੋਕ ਭਲਾਈ ਦਫਤਰ ਖੋਲੇ ਜਾਣ ਦੀ ਕਾਰਵਾਈ ਤੇ ਕਿੰਤੂ ਕਰਦਿਆਂ ਸ਼ਿਵ ਸੈਨਾ ਹਿੰਦ ਦੇ ਪ੍ਧਾਨ ਅਰਵਿੰਦ ਗੌਤਮ ਨੇ ਸਵਾਲ ਕੀਤਾ ਹੈ ਕਿ ਸਿਹਤ ਮੰਤਰੀ ਵੱਲੋਂ ਜੋ ਦਫਤਰ ਖੋਲ੍ਹਿਆ ਗਿਆ ਹੈ ਉਸ ਵਿੱਚ ਸਰਕਾਰੀ ਮੁਲਾਜ਼ਮ ਬੈਠਣਗੇ ਜਾਂ ਮੰਤਰੀ ਜੀ ਦੇ ਸਮਰਥਕ ਕਾਂਗਰਸੀ ਵਰਕਰ ਬੈਠ ਕੇ ਫਾਰਮ ਭਰਿਆ ਕਰਣਗੇ| ਉਹਨਾਂ ਕਿਹਾ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਜਿਲ੍ਹਾ ਭਲਾਈ ਦਫਤਰ ਜਾਂ ਸੰਬਧਿਤ ਹੋਰ ਦਫਤਰਾਂ ਜੋ ਇਸੇ ਕੰਪਲੈਕਸ ਵਿੱਚ ਮੌਜੂਦ ਹਨ ਵਿੱਚ ਲੋਕਾ ਨੂੰ ਇੱਕ ਛੱਤ ਥੱਲੇ ਪਹਿਲਾਂ ਹੀ ਇਹ ਸਭ ਸਹੂਲਤਾਂ ਮਿਲ ਰਹੀਆਂ ਹਨ ਅਤੇ ਮੰਤਰੀ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਜਾਂ ਆਪਣੇ ਕਾਂਗਰਸੀਆਂ ਨੂੰ ਅੱਗੇ ਕਰਨ ਲਈ ਫੇਜ਼-1 ਵਿੱਚ ਸਥਿਤ ਉਹਨਾਂ ਦੀ ਆਪਣੀ ਇਮਾਰਤ ਵਿੱਚ ਇਹ ਦਫਤਰ ਖੋਲ੍ਣ ਦਾ ਕੋਈ ਤੁੱਕ ਹੀ ਨਹੀਂ ਸੀ ਅਤੇ ਲੱਗਦਾ ਹੈ ਇਹ ਲੋਕ ਭਲਾਈ ਕੇਂਦਰ ਕਾਂਗਰਸੀ ਵਰਕਰਾਂ ਲਈ ਹੀ ਖੋਲ੍ਹਿਆ ਗਿਆ ਹੈ|