ਐਸ.ਏ.ਐਸ. ਨਗਰ {ਗੁਰਵਿੰਦਰ ਸਿੰਘ ਮੋਹਾਲੀ} ਨਗਰ ਕੌਂਸਲ ਖਰੜ ਵੱਲੋਂ ਲੰਮੇ ਸਮੇਂ ਤੋਂ ਬਾਅਦ ਨਿਊ ਸਵਰਾਜ ਨਗਰ ਦੇ ਵਾਰਡ ਨੰਬਰ 8 ਦੀ ਇਕ ਸੜਕ ਉਪਰ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇੰਨ੍ਹਾਂ ਟਾਇਲਾਂ ਦੇ ਨਿੱਚੇ ਘੱਟ ਰੇਤਾ ਵਿਛਾਇਆ ਜਾ ਰਿਹਾ ਸੀ ਜਿਸ ਕਰਕੇ ਸਰਕਾਰੀ ਲੱਗ ਰਹੀਆਂ ਟਾਈਲਾਂ ਨੂੰ ਟੁੱਟਣ ਦਾ ਜਲਦੀ ਖਤਰਾ ਬਣਿਆ ਰਹਿਣਾ ਸੀ।ਜਿਸਨੂੰ ਦੇਖਦੇ ਹੋਏ ਨਿਊ ਸਵਰਾਜ ਨਗਰ ਦੇ ਵਸਨੀਕ ਅਤੇ ਉੱਘੇ ਸਮਾਜ ਸੇਵੀ ਆਗੂ ਕੰਵਲ ਜੀਤ ਸਿੰਘ ਢਿੱਲੋਂ ਵੱਲੋਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ,ਜਿਸਦੇ ਤਹਿਤ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਜੇਸ਼ ਕੁਮਾਰ ਵੱਲੋਂ ਤੁਰੰਤ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਕੁਝ ਪੇਵਰ ਬਲਾਕ ਪੁਟਵਾ ਕੇ ਪੂਰੀ ਸਰਕਾਰੀ ਨਿਯਮਾਂ ਅਨੁਸਾਰ ਰੇਸ਼ੋ ਦੇ ਮੁਤਾਬਕ ਰੇਤਾ ਪਵਾਕੇ ਦੁਬਾਰਾ ਕੰਮ ਸ਼ੁਰੂ ਕਰਵਾਇਆ ਗਿਆ ਅਤੇ ਤਾੜਨਾ ਕੀਤੀ ਕਿ ਨਗਰ ਕੌਂਸਲ ਵੱਲੋਂ ਗਲਤ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਢਿੱਲੋਂ ਨੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਕੋਲ ਮੰਗ ਰੱਖੀ ਕਿ ਨਿਊ ਸਵਰਾਜ ਨਗਰ ਦੇ ਸਾਰੇ ਏਰੀਆ ਵਿੱਚ ਰੇਨ ਵਾਟਰ ਪਾਇਪਾਂ ਪਾਈਆਂ ਜਾਣ।ਉਨ੍ਹਾਂ ਦੱਸਿਆ ਕਿ ਇਸ ਏਰੀਆ ਵਿੱਚ ਸਿਰਫ ਇਕ ਗਲੀ ਵਿੱਚ ਹੀ ਰੇਨ ਵਾਟਰ ਪਾਇਪਾਂ ਪਾਈਆਂ ਗਈਆਂ ਹਨ ਅਤੇ ਕਿਹਾ ਕਿ ਏਰੀਆ ਦੀਆਂ ਸੜਕਾਂ ਉਪਰ ਕਾਫੀ ਖੱਡੇ ਪੈ ਗਏ ਹਨ ਉਨ੍ਹਾਂ ਉਪਰ ਵੀ ਜਲਦੀ ਪ੍ਰੀਮਿਕਸ ਪਵਾਇਆ ਜਾਵੇ ਅਤੇ ਮਾਤਾ ਗੁਜਰੀ ਗੁਰੂਦੁਆਰਾ ਸੜਕ ਉਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰਕੇ ਉਸ ਸੜਕ ਉਪਰ ਵੀ ਵਧੀਆ ਢੰਗ ਨਾਲ ਪੇਵਰ ਬਲਾਕ ਲਗਾਏ ਜਾਣ ਜਿਸ ਨਾਲ ਸੜਕ ਲੰਮੇ ਸਮੇਂ ਤੱਕ ਠੀਕ ਰਹੇਗੀ।ਇਸ ਮੌਕੇ ਮੁਹੱਲਾ ਨਿਵਾਸੀਆਂ ਅਤੇ ਢਿੱਲੋਂ ਨੇ ਇਸ ਅਧਿਕਾਰੀ ਦਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।