ਭਵਾਨੀਗੜ, 10 ਜੁਲਾਈ (ਗੁਰਵਿੰਦਰ ਸਿੰਘ )
- ਪੁਲਸ ਚੌਕੀ ਕਾਲਾਝਾੜ ਵਿਖੇ ਨਵੇਂ ਆਏ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਬਤੌਰ ਇੰਚਾਰਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉੱਹ ਇਸ ਤੋਂ ਪਹਿਲਾਂ ਥਾਣਾ ਲਹਿਰਾ ਵਿਖੇ ਤਾਇਨਾਤ ਸਨ। ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੈਸ ਆਈ ਨਿਰਮਲ ਸਿੰਘ ਨੇ ਆਖਿਆ ਇਲਾਕੇ ਵਿੱਚ ਨਸ਼ਾ ਤਸਕਰੀ 'ਤੇ ਨਕੇਲ ਕਸਣ ਲਈ ਗਸ਼ਤ ਤੇਜ ਕੀਤੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਲੋਕ ਨਸ਼ਾ ਵੇਚਣ ਜਾਂ ਹੋਰ ਗੈਰ ਸਮਾਜਿਕ ਅਨਸਰਾਂ ਬਾਰੇ ਇਤਲਾਹ ਬਿਨ੍ਹਾਂ ਕਿਸੇ ਝਿੱਜਕ ਤੋਂ ਪੁਲਸ ਪ੍ਰਸ਼ਾਸਨ ਦੇਣ ਤਾਂ ਜੋ ਅਪਰਾਧ ਨੂੰ ਠੱਲ ਪਾਈ ਜਾ ਸਕੇ।
ਅੈਸ.ਆਈ ਨਿਰਮਲ ਸਿੰਘ ।