ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਲੋਕਾਂ ਵਿੱਚ ਬਹੁਤ ਵੱਧ ਚੁੱਕਾ ਹੈ ਵਿਦੇਸ਼ ਜਾਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਦੇ ਹਨ ਕੁਝ ਲੋਕ ਵਿਦੇਸ਼ ‘ਚ ਪੱਕੇ ਹੋਣ ਲਈ ਕਈ ਤ੍ਹਰਾ ਦੇ ਗੈਰਕਾਨੂੰਨੀ ਤਰੀਕੇ ਵੀ ਬਹੁਤ ਅਪਣਾਉਂਦੇ ਹਨ ਅਮਰੀਕਾ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੱਖਾਂ ਭਾਰਤੀ ਸਣੇ ਪ੍ਰਵਾਸੀ ‘ਤੇ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਾਜ ਸੁੱਟਣ ਜਾ ਰਿਹਾ ਹੈ। ਐੱਸ .ਏ.ਐੱਲ.ਡੀ.ਈ.ਐੱਫ (ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ) ਅਨੁਸਾਰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਆਉਂਦੇ ਐਤਵਾਰ 14 ਜੁਲਾਈ ਤੋਂ ਪੂਰੇ ਅਮਰੀਕਾ ‘ਚ ਰੇਡ ਮਾਰਨ ਜਾ ਰਹੀ ਹੈ ਜਿਸ ‘ਚ ਉਹ ਕੋਰਟ ਵੱਲੋਂ ਗੈਰਕਾਨੂੰਨੀ ਕਰਾਰ ਦਿੱਤੇ ਗਏ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨਗੇ ਅਤੇ ਅਮਰੀਕਾ ‘ਚੋਂ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ । ਤਕਰੀਬਨ ਇੱਕ ਹਫਤਾ ਪਹਿਲਾਂ ਅਮਰਿਕੀ ਰਾਸ਼ਟਰਪੀ ਡੌਨਾਲਡ ਟਰੰਪ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਆਈ.ਸੀ.ਈ ਪੂਰੇ ਅਮਰੀਕਾ ‘ਚ ਰੇਡ ਕਰਨ ਜਾ ਰਹੀ ਹੈ। ਨਿਊਯਾਰਕ ਟਾਈਮਜ਼ ਦੁਆਰਾ ਹੋਣ ਵਾਲੀਆਂ ਪਹਿਲਾਂ ਰੇਡਾਂ ‘ਤੇ ਰਿਪੋਰਟ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਿਕਾਗੋ, ਲਾਸ ਏਂਜਲਸ, ਮਾਇਆਮੀ, ਨਿਊਯਾਰਕ ਸਣੇ ਘੱਟੋ ਘੱਟ 10 ਸ਼ਹਿਰਾਂ ਵਿੱਚ ਰੇਡ ਹੋਣ ਦੀ ਉਮੀਦ ਹੈ। ਇਸ ਵਿੱਚ ਏਜੰਸੀਆਂ ਪ੍ਰਵਾਸੀਆਂ ਨੂੰ ਡਿਪੋਰਟ ਵੀ ਕਰ ਸਕਦੇ ਹਨ । ਵਾਸ਼ਿੰਗਟਨ, ਡੀ.ਸੀ. ਵਿਚ ਇਕ ਭਾਰਤੀ ਰੈਸਟੋਰੈਂਟ ‘ਚ ਪਿਛਲੇ ਹਫਤੇ ਆਈਸੀਈ ਦੁਆਰਾ ਛਾਪਾ ਮਾਰਿਆ ਗਿਆ ਸੀ, ਜਿਸ ਦੌਰਾਨ ਕਈ ਹਿੰਦੀ ਬੋਲਣ ਵਾਲੇ ਕਰਮਚਾਰੀਆਂ ਨੂੰ ਮੈਰੀਲੈਂਡ ਵਿਚ ਮੋਂਟਗੋਮਰੀ ਕਾਊਂਟੀ ਜੇਲ੍ਹ ਵਿਚ ਲਿਜਾਇਆ ਗਿਆ। ਦਸ ਦਈਏ ਕਿ ਟਰੰਪ ਪ੍ਰਸ਼ਾਸਨ ਦੇ ਇਸ ਐਕਸ਼ਨ ‘ਤੇ ਕਾਫੀ ਸਵਾਲ ਖੜ੍ਹੇ ਹੋ ਗਏ ਹਨ । ਇੱਕ ਸੀਨੀਅਰ ਅਟਾਰਨੀ ਨੇ ਕਿਹਾ ਕਿ, ”ਟਰੰਪ ਪ੍ਰਸ਼ਾਸਨ ਹਜ਼ਾਰਾਂ ਸੈਂਟਰਲ ਅਮਰੀਕੀ ਪਰਿਵਾਰਾਂ ਅਤੇ ਬੱਚਿਆਂ ਨੂੰ ਬਿਨਾ ਅਦਾਲਤ ਵਿੱਚ ਭੇਜੇ ਮੌਕਾ ਦਿੱਤਿਆਂ ਕਾਰਵਾਈ ਕਰਨ ਬਾਰੇ ਪਲਾਨ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ “100 ਤੋਂ ਜ਼ਿਆਦਾ ਸਾਲ ਪਹਿਲਾਂ, ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਪਰਵਾਸੀ ਲੋਕਾਂ ਨੂੰ ਬਿਨਾ ਕਾਗਜ਼ੀ ਪ੍ਰਕਿਰਿਆ ਦੇ ਬਗੈਰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਇਹ ਕਮਜ਼ੋਰ ਸ਼ਰਨਾਰਥੀ ਮੁੱਢਲੀ ਸੁਰੱਖਿਆ ਦੇ ਹੱਕਦਾਰ ਹਨ. “