ਮੋਹਾਲੀ, ਐਸ ਏ ਐਸ ਨਗਰ, 17 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ ) ਥਾਣਾ ਘੜੂੰਆਂ ਦੀ ਐਸ ਐਚ ਓ ਅਮਨਪ੍ਰੀਤ ਬਰਾੜ ਨੇ ਕਿਹਾ ਹੈ ਕਿ ਪੁਲਿਸ ਵਲੋਂ ਲੋਕਾਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਬ ਡਵੀਜਨ ਪੱਧਰ 'ਤੇ 20 ਜੁਲਾਈ ਨੂੰ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ, ਜਿਸ ਸਬੰਧੀ ਉਹਨਾਂ ਦੀ ਅਗਵਾਈ ਵਿੱਚ ਘੜੂੰਆਂ ਪੁਲਿਸ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਥਾਣਾ ਘੜੂੰਆਂ ਦੀ ਐਸ ਐਚ ਓ ਅਮਨਪ੍ਰੀਤ ਬਰਾੜ ਨੇ ਕਿਹਾ ਕਿ ਆਮ ਲੋਕਾਂ ਵਲੋਂ ਪੁਲਿਸ ਨੂੰ ਦਿਤੀਆਂ ਦਰਖਾਸਤਾਂ ਦੇ ਨਿਬੇੜੇ ਲਈ ਪੁਲਿਸ ਵਲੋਂ ਜਿਲਾ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ 20 ਜੁਲਾਈ ਨੂੰ ਸਬ ਡਵੀਜਨ ਪੱਧਰ 'ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਬ ਡਵੀਜਨ ਖਰੜ ਦੇ ਗਰੈਸ ਟੋਨ ਰਿਜ਼ੋਰਟ ਵਿਖੇ ਸ਼ਿਕਾਇਤ ਨਿਵਾਰਨ ਕੈਂਪ 20 ਜੁਲਾਈ ਨੂੰ ਲਗਾ ਕੇ ਥਾਣਾਂ ਘੜੂੰਆਂ ਅਤੇ ਹੋਰ ਥਾਂਣਿਆਂ ਨਾਲ ਸਬੰਧਿਤ ਪੈਂਡਿੰਗ ਪਈਆਂ ਦਰਖਾਸਤਾਂ ਵਿਚਾਰੀਆਂ ਜਾਣਗੀਆਂ। ਇਹ ਕੈਂਪ ਸਵੇਰੇ 9.00 ਵਜੇ ਤੋਂ ਸ਼ਾਮ ਦੇ 5.00 ਵਜੇ ਤਕ ਚਲੇਗਾ। ਉਹਨਾਂ ਕਿਹਾ ਕਿ ਲੰਬਿਤ ਦਰਖਾਸਤਾਂ ਦੇ ਜਲਦੀ ਨਿਪਟਾਰੇ ਲਈ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਦਰਖਾਸਤਾਂ ਦੇਣ ਵਾਲੇ ਲੋਕਾਂ ਦੀ ਦਰਖਾਸਤ ਉਪਰ ਕਾਰਵਾਈ ਹੋ ਸਕੇ। ਅਮਨਪ੍ਰੀਤ ਬਰਾੜ ਨੇ ਕਿਹਾ ਕਿ ਇਸ ਕੈਂਪ ਸਬੰਧੀ ਦਰਖਾਸਤਾਂ ਦੇਣ ਵਾਲੇ ਲੋਕਾਂ ਅਤੇ ਸਬੰਧਿਤ ਧਿਰਾਂ ਨੂੰ ਵੀ ਜਾਣੂੰ ਕਰਵਾਇਆ ਗਿਆ ਹੈ, ਤਾਂ ਕਿ ਉਹ ਵੀ ਇਸ ਕੈਂਪ ਵਿੱਚ ਸਮੇਂ ਸਿਰ ਆਪਣੇ ਕਾਗਜਾਤ ਅਤੇ ਗਵਾਹ ਲੈ ਕੇ ਪਹੁੰਚ ਸਕਣ।
ਪੱਤਰਕਾਰ ਨਾਲ ਗਲਬਾਤ ਕਰਦੇ ਐਸ ਐਚ ਓ ਅਮਨਪ੍ਰੀਤ ਬਰਾੜ